ਦਲਿਤਾਂ ’ਤੇ ਅੱਤਿਆਚਾਰਾਂ ਖ਼ਿਲਾਫ਼ ਡੀਸੀ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ
ਪਰਸ਼ੋਤਮ ਬੱਲੀ
ਬਰਨਾਲਾ, 13 ਮਾਰਚ
ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਕੌਮੀ ਪ੍ਰਧਾਨ ਤੇ ਸੰਸਦ ਚੰਦਰਸ਼ੇਖਰ ਆਜ਼ਾਦ ’ਤੇ ਯੂਪੀ ਵਿਖੇ ਹੋਏ ਹਮਲੇ ਵਿਰੁੱਧ ਤੇ ਦਲਿੱਤਾਂ ਉਪਰ ਹੋ ਰਹੇ ਅੱਤਿਆਚਾਰਾਂ ਨੂੰ ਸਖ਼ਤੀ ਨਾਲ ਨੱਥ ਪਾਉਣ ਦੀ ਮੰਗ ਨੂੰ ਲੈ ਕੇ ਇਥੇ ਆਜ਼ਾਦ ਸਮਾਜ ਪਾਰਟੀ, ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਪੰਜਾਬ ਤੇ ਭੀਮ ਆਰਮੀ ਵੱਲੋਂ ਡੀਸੀ ਬਰਨਾਲਾ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਜ਼ਿਲ੍ਹਾ ਆਗੂ ਤੇ ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਰਾਮਗੜ੍ਹ ਅਤੇ ਜ਼ਿਲਾ ਵਿੱਤ ਸਕੱਤਰ ਸ਼ਿੰਗਾਰਾ ਸਿੰਘ ਚੁਹਾਣਕੇ ਕਲਾਂ ਨੇ ਕਿਹਾ ਕਿ ਭਾਜਪਾ ਦੀਆਂ ਸਰਕਾਰਾਂ ਵਾਲੇ ਰਾਜਾਂ ’ਚ ਦਲਿੱਤਾਂ ਤੇ ਘੱਟ ਗਿਣਤੀ ਸਮਾਜ ਉੱਪਰ ਨਿੱਤ ਦਿਨ ਅੱਤਿਆਚਾਰਾਂ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਇਕੀਵੀਂ ਸਦੀ ਦੇ ਆਧੁਨਿਕ ਯੁੱਗ ਵਿਚ ਵੀ ਮੰਨੂ ਵਾਦੀ ਸੋਚ ਦੇ ਜਾਤੀਵਾਦੀ ਜਾਗੀਰਦਾਰ, ਦਲਿੱਤਾਂ ਤੇ ਪਛੜਿਆ ਨੂੰ ਆਪਣੇ ਘਰਾਂ ਵਿੱਚ ਵਿਆਹਾਂ ਖੁਸ਼ੀਆਂ ਦੇ ਸਮੇਂ ਘੜੀ ‘ਤੇ ਚੜ੍ਹਨ ਅਤੇ ਜਾਗੋ ਕੱਢਣੀ ਗੁਨਾਹ ਹੋ ਰਹੀ ਹੈ। ਆਗੂਆਂ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 22 ਮਾਰਚ ਨੂੰ ਮਾਨਸਾ ਵਿਖੇ ‘ਇਨਕਲਾਬ ਰੈਲੀ’ ਵਿਚ ਵਿਚ ਦਲਿਤਾਂ ਉਪਰ ਹੋ ਰਹੇ ਅੱਤਿਆਚਾਰਾਂ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਵੇਗੀ। ਰੈਲੀ ਵਿਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ।