ਸਹਿਕਾਰੀ ਸਭਾ ਦੇ ਪ੍ਰਧਾਨ ਦੀ ਚੋਣ ਮੁਲਤਵੀ ਕਰਨ ਦਾ ਵਿਰੋਧ
06:28 AM Mar 14, 2025 IST
ਪੱਤਰ ਪ੍ਰੇਰਕ
ਰੂੜੇਕੇ ਕਲਾਂ, 13 ਮਾਰਚ
ਸਹਿਕਾਰੀ ਸਭਾ ਰੂੜੇਕੇ ਕਲਾਂ ਦੀ ਪ੍ਰਧਾਨਗੀ ਦੀ ਚੋਣ ਲਈ ਅੱਜ ਗਿਆਰਾਂ ਮੈਂਬਰੀ ਕਮੇਟੀ ਦੀ ਮੀਟਿੰਗ ਸੀ ਜਿਸ ਵਿੱਚ ਇੱਕ ਧਿਰ ਦੇ ਛੇ ਮੈਂਬਰਾਂ ਨੇ ਅੱਜ ਪ੍ਰਧਾਨਗੀ ਲਈ ਦਾਅਵੇਦਾਰੀ ਪੇਸ਼ ਕੀਤੀ ਜਦਕਿ ਪੰਜ ਮੈਂਬਰਾਂ ਨੇ ਸਭਾ ਦੀ ਮੀਟਿੰਗ ਵਿੱਚ ਹਿੱਸਾ ਨਹੀਂ ਲਿਆ। ਚੋਣ ਅਮਲੇ ਨੇ ਚੋਣ ਮੁਲਤਵੀ ਕਰ ਦਿੱਤੀ ਜਿਸ ਕਾਰਨ ਮੈਂਬਰ ਕਰਤਾਰ ਸਿੰਘ, ਜੀਤ ਸਿੰਘ, ਗੁਲਾਬ ਸਿੰਘ, ਸਤਪਾਲ ਸਿੰਘ, ਗੁਰਜੰਟ ਸਿੰਘ ਅਤੇ ਗੁਰਨੰਦ ਸਿੰਘ ਨੇ ਆਪਣੇ ਸਮਰਥਕਾਂ ਨਾਲ ਬਰਨਾਲਾ-ਮਾਨਸਾ ਮਾਰਗ ’ਤੇ ਧਰਨਾ ਲਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਚੋਣ ਲੋਂੜੀਦੀ ਪੁਲੀਸ ਫੋਰਸ ਨਾ ਹੋਣ ਕਾਰਨ ਮੁਲਤਵੀ ਕੀਤੀ ਗਈ ਹੈ ਜਦਕਿ ਕੋਈ ਖਤਰਾ ਹੀ ਨਹੀਂ ਹੈ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਤੇ ਮੈਂਬਰ ਅੱਜ ਹੀ ਚੋਣ ਕਰਵਾਉਣ ’ਤੇ ਅੜੇ ਹੋਏ ਸਨ।
Advertisement
Advertisement