ਬੈਡਮਿੰਟਨ: ਇੰਡੋਨੇਸ਼ੀਆ ਓਪਨ ਟੂਰਨਾਮੈਂਟ ਅੱਜ ਤੋਂ
06:05 PM Jun 23, 2023 IST
ਜਕਾਰਤਾ: ਐੱਚ ਐੱਸ ਪ੍ਰਣੌਏ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਬੀਡਬਲਯੂਐੱਫ ਸੁਪਰ 1000 ਟੂਰਨਾਮੈਂਟ ਇੰਡੋਨੇਸ਼ੀਆ ਓਪਨ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਪਿਛਲੇ ਮਹੀਨੇ ਮਲੇਸ਼ੀਆ ਮਾਸਟਰਜ਼ ਸੁਪਰ 300 ਖਿਤਾਬ ਜਿੱਤਣ ਵਾਲੇ ਪ੍ਰਣੋਏ ਟੂਰਨਾਮੈਂਟ ਵਿੱਚ ਅੱਗੇ ਤੱਕ ਜਾ ਸਕਦੇ ਹਨ ਜਿਸ ਵਿੱਚ ਵਿਸ਼ਵ ਬੈਡਮਿੰਟਨ ਦੇ ਚੋਟੀ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਦੁਨੀਆ ਦੇ ਨੰਬਰ ਅੱਠ ਖਿਡਾਰੀ ਪ੍ਰਣੌਏ ਦਾ ਸਾਹਮਣਾ ਪਹਿਲੇ ਦੌਰ ਵਿੱਚ ਜਾਪਾਨ ਦੇ ਕੇਂਤਾ ਨਿਸ਼ਿਮੋਤੋ ਨਾਲ ਹੋਵੇਗਾ ਜਿਸ ਮਗਰੋਂ ਦੂਜੇ ਦੌਰ ਵਿੱਚ ਸ਼ੀ ਯੂਕੀ ਨਾਲ ਟੱਕਰ ਹੋ ਸਕਦੀ ਹੈ। ਉਂਜ ਪੀ ਵੀ ਸਿੰਧੂ ਤੇ ਕਿਦੰਬੀ ਸ੍ਰੀਕਾਂਤ ਸਰਵੋਤਮ ਫਾਰਮ ਵਿੱਚ ਨਹੀਂ ਹਨ। -ਪੀਟੀਆਈ
Advertisement
Advertisement