ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੈਡਮਿੰਟਨ: ਤਾਇਪੇ ਓਪਨ ’ਚ ਭਾਰਤੀ ਮੁੁਹਿੰਮ ਖ਼ਤਮ

04:05 AM May 11, 2025 IST
featuredImage featuredImage

ਤਾਇਪੇ, 10 ਮਈ
ਉਭਰਦੇ ਹੋਏ ਬੈਡਮਿੰਟਨ ਖਿਡਾਰੀ ਆਯੂਸ਼ ਸ਼ੈੱਟੀ ਅਤੇ ਉੱਨਤੀ ਹੁੱਡਾ ਦੀਆਂ ਅੱਜ ਇੱਥੇ ਕ੍ਰਮਵਾਰ ਪੁਰਸ਼ ਅਤੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਵਿੱਚ ਹਾਰਾਂ ਨਾਲ ਬੀਡਬਲਿਊਐੱਫ ਤਾਇਪੇ ਓਪਨ ਸੁਪਰ 300 ਵਿੱਚ ਭਾਰਤ ਦੀ ਮੁਹਿੰਮ ਖ਼ਤਮ ਹੋ ਗਈ ਹੈ। ਇਸ 2.40 ਲੱਖ ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟ ਵਿੱਚ ਦੋਵੇਂ ਭਾਰਤੀ ਖਿਡਾਰੀਆਂ ਨੇ ਆਖਰੀ ਚਾਰ ਤੱਕ ਆਪਣੇ ਸਫਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 2023 ਵਿੱਚ ਕਾਂਸੇ ਦਾ ਤਗ਼ਮਾ ਜੇਤੂ 20 ਸਾਲਾ ਆਯੂਸ਼ ਨੇ ਵਿਸ਼ਵ ਵਿੱਚ ਸੱਤਵੇਂ ਸਥਾਨ ’ਤੇ ਕਾਬਜ਼ ਸਥਾਨਕ ਖਿਡਾਰੀ ਚੋਊ ਟੀਏਨ ਚੇਨ ਨੂੰ ਸਖ਼ਤ ਟੱਕਰ ਦਿੱਤੀ। ਲਗਪਗ ਦੋ ਦਹਾਕਿਆਂ ਤੋਂ ਕੌਮਾਂਤਰੀ ਪੱਧਰ ’ਤੇ ਖੇਡ ਰਹੇ ਚੀਨੀ ਤਾਇਪੇ ਦੇ ਖਿਡਾਰੀ ਨੇ ਆਪਣੇ ਤਜਰਬੇ ਦੀ ਵਰਤੋਂ ਕਰਦਿਆਂ ਆਯੂਸ਼ ਨੂੰ 21-18, 21-17 ਨਾਲ ਹਰਾਇਆ। ਸੈਮੀਫਾਈਨਲ ਤੱਕ ਦੀ ਆਪਣੀ ਮੁਹਿੰਮ ਵਿੱਚ ਆਯੂਸ਼ ਨੇ ਆਲ ਇੰਗਲੈਂਡ ਦੇ ਉਪ ਜੇਤੂ ਲੀ ਚੀਆ ਹਾਓਨ, ਸਾਬਕਾ ਵਿਸ਼ਵ ਨੰਬਰ ਇੱਕ ਕਿਦਾਂਬੀ ਸ੍ਰੀਕਾਂਤ ਤੇ ਕੈਨੇਡਾ ਦੇ ਬ੍ਰਾਇਨ ਯਾਂਗ ਨੂੰ ਹਰਾ ਕੇ ਉਲਟਫੇਰ ਕੀਤਾ ਸੀ। ਉਧਰ ਉੜੀਸਾ ਮਾਸਟਰਜ਼ 2022 ਅਤੇ ਅਬੂ ਧਾਬੀ ਮਾਸਟਰਜ਼ 2023 ਦੀ ਚੈਂਪੀਅਨ 17 ਸਾਲਾ ਉੱਨਤੀ ਨੂੰ 2022 ਦੀ ਵਿਸ਼ਵ ਜੂਨੀਅਰ ਚੈਂਪੀਅਨ ਜਪਾਨ ਦੀ ਤੋਮੋਕਾ ਮਿਆਜ਼ਾਕੀ ਨੇ 21-19, 21-11 ਨਾਲ ਹਰਾਇਆ। ਉੱਨਤੀ ਨੇ ਮਿਆਜ਼ਾਕੀ ਖ਼ਿਲਾਫ਼ ਚੰਗੀ ਸ਼ੁਰੂਆਤ ਕੀਤੀ ਤੇ ਸਮੈਸ਼ਾਂ ਦੀ ਸ਼ਾਨਦਾਰ ਵਰਤੋਂ ਕਰਕੇ 7-3 ਦੀ ਲੀਡ ਬਣਾਈ ਸੀ ਪਰ ਬਾਅਦ ਵਿੱਚ ਉਹ ਆਪਣੀ ਲੈਅ ਗੁਆ ਬੈਠੀ। -ਪੀਟੀਆਈ

Advertisement

Advertisement