ਤੈਰਾਕੀ: ਨਟਰਾਜ ਨੂੰ 200 ਮੀਟਰ ਫ੍ਰੀਸਟਾਈਲ ’ਚ ਸੋਨ ਤਗ਼ਮਾ
04:39 AM Jun 03, 2025 IST
ਨਵੀਂ ਦਿੱਲੀ, 2 ਜੂਨ
Advertisement
ਓਲੰਪੀਅਨ ਸ੍ਰੀਹਰੀ ਨਟਰਾਜ ਨੇ 20ਵੀਂ ਸਿੰਗਾਪੁਰ ਕੌਮੀ ਤੈਰਾਕੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾਂ ਦੇ 200 ਮੀਟਰ ਫ੍ਰੀਸਟਾਈਲ ਵਰਗ ਵਿੱਚ ਸਰਬੋਤਮ ਭਾਰਤੀ ਸਮੇਂ ਨਾਲ ਸੋਨ ਤਗਮਾ ਜਿੱਤਿਆ। ਟੋਕੀਓ ਅਤੇ ਪੈਰਿਸ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ 24 ਸਾਲਾ ਖਿਡਾਰੀ ਨੇ ਐਤਵਾਰ ਨੂੰ ਸਿੰਗਾਪੁਰ ਸਪੋਰਟਸ ਸਕੂਲ ਵਿੱਚ 1:48:66 ਸੈਕਿੰਡ ਦਾ ਸਮਾਂ ਕੱਢ ਕੇ ਸਾਜਨ ਪ੍ਰਕਾਸ਼ ਦਾ 1:49.73 ਸੈਕਿੰਡ ਦਾ ਰਿਕਾਰਡ ਤੋੜਿਆ। ਸਾਜਨ ਨੇ ਇਹ ਰਿਕਾਰਡ 2021 ਵਿੱਚ ਬਣਾਇਆ ਸੀ। ਨਟਰਾਜ ਨੇ ਇਸ ਤੋਂ ਪਹਿਲਾਂ 100 ਮੀਟਰ ਫ੍ਰੀਸਟਾਈਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ
Advertisement
Advertisement