ਸਕੂਲ ਸਿੱਖਿਆ ਦੇ ਖੇਡ ਵਿੰਗਾਂ ਲਈ ਟਰਾਇਲ ਮੁਲਤਵੀ
04:07 AM May 11, 2025 IST
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 10 ਮਈ
ਪੰਜਾਬ ਦੇ ਸਿੱਖਿਆ ਵਿਭਾਗ ਅਧੀਨ ਵੱਖ-ਵੱਖ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ’ਚ ਚੱਲਦੇ ਰਿਹਾਇਸ਼ੀ ਖੇਡ ਵਿੰਗਾਂ ਲਈ 12 ਤੋਂ 14 ਮਈ ਤੱਕ ਲਏ ਜਾਣ ਵਾਲੇ ਟਰਾਇਲ ਮੁਲਤਵੀ ਕਰ ਦਿੱਤੇ ਗਏ ਹਨ। ਸਿੱਖਿਆ ਵਿਭਾਗ ਦੇ ਫਿਜ਼ੀਕਲ ਐਜੂਕੇਸ਼ਨ ਦੇ ਡਿਪਟੀ ਡਾਇਰੈਕਟਰ ਸੁਨੀਲ ਕੁਮਾਰ ਨੇ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ) ਨੂੰ ਲਿਖੇ ਪੱਤਰ ਵਿਚ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਇਹ ਟਰਾਇਲ ਤੈਅ ਤਰੀਕਾਂ ’ਤੇ ਨਹੀਂ ਕਰਵਾਏ ਜਾ ਸਕਦੇ। ਟਰਾਇਲ ਲੈਣ ਦੀਆਂ ਅਗਲੀਆਂ ਤਰੀਕਾਂ ਬਾਰੇ ਸੂਚਨਾ ਬਾਅਦ ਵਿੱਚ ਦਿੱਤੀ ਜਾਵੇਗੀ।
Advertisement
Advertisement