ਪੁਲੀਸ ਦੇ ਨਾਂ ’ਤੇ ਦਸ ਹਜ਼ਾਰ ਦੀ ਰਿਸ਼ਵਤ ਲੈਂਦਾ ਕਾਬੂ
05:44 AM Mar 19, 2025 IST
ਪੱਤਰ ਪ੍ਰੇਰਕ
ਟੋਹਾਣਾ, 18 ਮਾਰਚ
ਵਿਜੀਲੈਂਸ ਟੀਮ ਹਿਸਾਰ ਨੇ ਇਥੋਂ ਦੇ ਪਿੰਡ ਬੈਜਲਪੁਰ ਦੇ ਸਾਬਕਾ ਸਰਪੰਚ ਸ਼ਮਸ਼ੇਰ ਸਿੰਘ ਰੰਗਾ ਨੂੰ ਭੂਨਾ ਪੁਲੀਸ ਦੇ ਨਾਂ ’ਤੇ ਦਸ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਡੀਐੱਸਪੀ ਜੁਗਲ ਕਿਸ਼ੋਰ ਨੇ ਦੱਸਿਆ ਕਿ ਕੰਧ ਨੂੰ ਲੈ ਕੇ ਹੋਏ ਝਗੜੇ ਵਿੱਚ ਜ਼ਖ਼ਮੀ ਹੋਣ ’ਤੇ ਕਿਸਾਨ ਈਸ਼ਵਰ, ਉਸ ਦੀ ਪਤਨੀ ਸੁਮਨ ਤੇ ਤਿੰਨ ਬੱਚਿਆਂ ਖ਼ਿਲਾਫ਼ ਕੇਸ ਦਰਜ ਹੋਇਆ ਸੀ।
ਸਾਬਕਾ ਸਰਪੰਚ ਨੇ ਪੁਲੀਸ ਥਾਣਾ ਭੂਨਾ ਦੇ ਅਧਿਕਾਰੀ ਨਾਲ ਵਿਚੋਲਗੀ ਕਰਨ ਤੇ ਦਸ ਹਜ਼ਾਰ ਦੀ ਮੰਗ ਕਰਨ ’ਤੇ ਕਿਸਾਨ ਨੇ ਹਿਸਾਰ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ। ਵਿਜੀਲੈਂਸ ਟੀਮ ਅੱਜ ਪੈਸੇ ਵਸੂਲਦੇ ਹੋਏ ਸਾਬਕਾ ਸਰਪੰਚ ਸ਼ਮਸ਼ੇਰ ਸਿੰਘ ਰੰਗਾ ਨੂੰ ਗ੍ਰਿਫ਼ਤਾਰ ਕਰਕੇ ਹਿਸਾਰ ਲੈ ਗਈ।
Advertisement
Advertisement