ਡੀਏਵੀ ਸਕੂਲ ’ਚ ਪ੍ਰੇਰਨਾ ਦਿਵਸ ਮਨਾਇਆ
05:11 AM Mar 21, 2025 IST
ਪੱਤਰ ਪ੍ਰੇਰਕ
ਨਾਰਾਇਨਗੜ੍ਹ, 20 ਮਾਰਚ
ਆਰੀਆ ਸਮਾਜ ਨੂੰ ਸਮਰਪਿਤ ਤੇ ਡੀਏਵੀ ਦੇ ਸੰਸਥਾਪਕ ਮੈਂਬਰ ਪੰਡਤ ਗੁਰੂ ਦੱਤ ਵਿਦਿਆਰਥੀ ਦੀ ਬਰਸੀ ਨੂੰ ਡੀਏਵੀ ਸਕੂਲ ਨਾਰਾਇਣਗੜ੍ਹ ’ਚ ਪ੍ਰੇਰਨਾ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਆਰਪੀ. ਰਾਠੀ ਦੀ ਪ੍ਰਧਾਨਗੀ ਹੇਠ ਕੈਮਿਸਟਰੀ ਲੈਬ ’ਚ ਇੱਕ ਲੈਕਚਰ ਕਰਵਾਇਆ ਗਿਆ। ਇਸ ਮੌਕੇ ਵਿਗਿਆਨ ਵਿਸ਼ੇ ਦੇ ਅਧਿਆਪਕਾਂ ਨੇ ਹਿੱਸਾ ਲਿਆ। ਪ੍ਰਿੰਸੀਪਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਡਤ ਗੁਰੂ ਦੱਤ ਵਿਦਿਆਰਥੀ ਵੱਲੋਂ ਆਪਣੀ ਛੋਟੀ ਉਮਰ ਵਿੱਚ ਕੀਤਾ ਗਿਆ ਕੰਮ ਬੇਮਿਸਾਲ ਸੀ। ਉਹ ਵਿਗਿਆਨ ਦਾ ਇੱਕ ਹੋਣਹਾਰ ਵਿਦਿਆਰਥੀ ਸੀ ਤੇ ਰਿਸ਼ੀ ਦਯਾਨੰਦ ਦੀ ਮੌਤ ਨੂੰ ਦੇਖਣ ਤੋਂ ਬਾਅਦ, ਉਹ ਪਰਮਾਤਮਾ ਤੇ ਉਸ ਦੇ ਭਗਤੀ ’ਚ ਵਿਸ਼ਵਾਸੀ ਬਣ ਗਿਆ। ਉਸ ਨੇ ਕਈ ਕਿਤਾਬਾਂ ਲਿਖ ਕੇ ਆਪਣੇ ਲਿਖਣ ਦੇ ਹੁਨਰ ਨੂੰ ਸਾਬਤ ਕੀਤਾ। ਇਸ ਮੌਕੇ ਉਨ੍ਹਾਂ ਪੰਡਤ ਗੁਰੂਦੱਤ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ ਦੀ ਅਪੀਲ ਕੀਤੀ। ਇਸ ਮੌਕੇ ਵਿਦਿਆਰਥੀ, ਅਧਿਆਪਕ ਤੇ ਸਕੂਲ ਦਾ ਸਟਾਫ ਮੌਜੂਦ ਸੀ।
Advertisement
Advertisement