ਇੰਸਪੈਕਟਰ ਬਣ ਕੇ ਧੋਖਾਧੜੀ ਕਰਨ ਵਾਲਾ ਕਾਬੂ
06:35 AM Mar 28, 2025 IST
ਪੱਤਰ ਪ੍ਰੇਰਕਅੰਬਾਲਾ , 27 ਮਾਰਚ
Advertisement
ਮੁਲਾਣਾ ਪੁਲੀਸ ਟੀਮ ਨੇ ਸਬ-ਇੰਸਪੈਕਟਰ ਬਲਕਾਰ ਸਿੰਘ ਦੀ ਅਗਵਾਈ ਵਿੱਚ ਕਾਰਵਾਈ ਕਰਦਿਆਂ ਇਕ ਨਕਲੀ ਪੁਲੀਸ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਦੀ ਪਛਾਣ ਪਰਮੇਸ਼ ਕੁਮਾਰ ਵਾਸੀ ਧੀਨ, ਥਾਣਾ ਮੁਲਾਣਾ, ਅੰਬਾਲਾ ਵਜੋਂ ਹੋਈ ਹੈ , ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਕ ਦਿਨ ਦਾ ਪੁਲੀਸ ਰਿਮਾਂਡ ਮਿਲਿਆ। ਜ਼ਿਕਰਯੋਗ ਹੈ ਕਿ ਸਤੀਸ਼ ਕੁਮਾਰ ਵਾਸੀ ਬਿਲਾਸਪੁਰ ਨੇ 26 ਮਾਰਚ ਨੂੰ ਥਾਣਾ ਮੁਲਾਣਾ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ 19 ਮਾਰਚ 2025 ਨੂੰ ਪਰਮੇਸ਼ ਕੁਮਾਰ ਨੇ ਆਪਣੇ ਆਪ ਨੂੰ ਪੁਲੀਸ ਇੰਸਪੈਕਟਰ ਦੱਸ ਕੇ ਅਤੇ ਧਮਕਾ ਕੇ ਉਸ ਪਾਸੋਂ ਵੱਡੀ ਰਕਮ ਠੱਗ ਲਈ ਹੈ। ਉਹ ਪਹਿਲਾਂ ਵੀ ਕਈ ਲੋਕਾਂ ਨੂੰ ਨਕਲੀ ਇੰਸਪੈਕਟਰ ਬਣ ਕੇ ਠੱਗ ਚੁੱਕਾ ਹੈ। ਜਿਸ ਤੋਂ ਪੁਲੀਸ ਪੁੱਛ-ਪੜਤਾਲ ਕਰ ਰਹੀ ਹੈ, ਹੋਰ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
Advertisement
Advertisement