ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
06:26 AM Apr 01, 2025 IST
ਕੁਰਾਲੀ: ਵਿਸ਼ਵਕਰਮਾ ਆਦਰਸ਼ ਵਿਦਿਆਲਾ ਖਿਜ਼ਰਾਬਾਦ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਦਲਵਿੰਦਰ ਸਿੰਘ ਬੈਨੀਪਾਲ (ਪ੍ਰਧਾਨ ਲੋਕ ਹਿੱਤ ਮਿਸ਼ਨ) , ਸਮਾਜ ਸੇਵੀ ਮਾਸਟਰ ਹਰਨੇਕ ਸਿੰਘ ਅਤੇ ਰਿਸ਼ੀ ਕੁਮਾਰ ਗੁਪਤਾ ਮੁੱਖ ਮਹਿਮਾਨਾਂ ਵਜੋਂ ਸ਼ਾਮਲ ਹੋਏ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਵਿਦਿਆਰਥੀਆਂ ਨੇ ਗੀਤ, ਸਮੂਹ ਗੀਤ, ਸਕਿੱਟਾਂ, ਨਾਟਕ ਅਤੇ ਡਾਂਸ ਪੇਸ਼ ਕੀਤੇ ਅਤੇ ਕੋਰੀਓਗ੍ਰਾਫੀ ‘ਝਾਂਸੀ ਦੀ ਰਾਣੀ’ ਨੇ ਸਭ ਦੀ ਪਸੰਦ ਬਣੇ। ਅੰਤ ਵਿੱਚ ਗਿੱਧਾ ਤੇ ਭੰਗੜਾ ਪ੍ਰੋਗਰਾਮ ਦਾ ਸਿਖਰ ਹੋ ਨਿਬੜੇ। ਇਸ ਮੌਕੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਗਈ। ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਅਤੇ ਐਡਵੋਕੇਟ ਗੁਰਤੇਜ ਸਿੰਘ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement