ਲੰਗਰ ਕਮੇਟੀ ਵੱਲੋਂ ਭਗਵਤੀ ਜਾਗਰਣ
10:23 AM Apr 01, 2025 IST
ਘਨੌਲੀ: ਇਥੇ ਮਹਾਂਮਾਈ ਲੰਗਰ ਕਮੇਟੀ ਘਨੌਲੀ ਵੱਲੋਂ 44ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ। ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ਪੇਂਟਰ ਦੀ ਦੇਖ ਰੇਖ ਅਧੀਨ ਕਰਵਾਏ ਸਮਾਗਮ ਦੌਰਾਨ ਦਿਨ ਵਿੱਚ ਵਿਸ਼ਾਲ ਭੰਡਾਰਾ ਕਰਵਾਇਆ ਗਿਆ। ਇਸ ਦੌਰਾਨ ਸੁੰਦਰ ਝਾਕੀਆਂ ਵੀ ਕੱਢੀਆਂ ਗਈਆਂ। ਜਾਗਰਣ ਦੌਰਾਨ ਸੰਜੀਵ ਘਨੌਲੀ ਪ੍ਰਧਾਨ ਸ਼ਿਵ ਸੈਨਾ ਪੰਜਾਬ, ਤਰਲੋਚਨ ਸਿੰਘ ਧੀਮਾਨ, ਮਨਜੀਤ ਸਿੰਘ ਪਿੰਕਾ ਵਿਸ਼ੇਸ਼ ਮਹਿਮਾਨਾਂ ਵੱਜੋਂ ਹਾਜ਼ਰ ਹੋਏ।ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਕਮੇਟੀ ਮੈਂਬਰਾਂ ਪਰਮਜੀਤ ਸਿੰਘ ਪੰਮਾ, ਸੀ.ਏ. ਸੱਤਪਾਲ ਸ਼ਰਮਾ, ਡਿੰਪਲ ਕੁਮਾਰ, ਮੋਨੂੰ, ਮੋਹਣ ਸਿੰਘ, ਭੁਪਿੰਦਰ ਸਿੰਘ , ਅਮਰ ਨਾਥ, ਕ੍ਰਿਸ਼ਨ ਕੁਮਾਰ ਚੱਕ ਕਰਮਾ, ਅਮਰਜੀਤ ਕੌਰ ਅਲੀਪੁਰ, ਸ਼ਿਵ ਕੁਮਾਰ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ। -ਪੱਤਰ ਪ੍ਰੇਰਕ
Advertisement
Advertisement