ਐੱਮਸੀਐੱਮ ਡੀਏਵੀ ਦੇ ਕਾਰਜਕਾਰੀ ਪ੍ਰਿੰਸੀਪਲ ਬਣੀ ਨੀਨਾ ਸ਼ਰਮਾ
07:23 AM Apr 01, 2025 IST
ਚੰਡੀਗੜ੍ਹ: ਨੀਨਾ ਸ਼ਰਮਾ ਨੂੰ ਐਮਸੀਐਮ ਡੀਏਵੀ ਕਾਲਜ ਫਾਰ ਵਿਮੈਨ ਸੈਕਟਰ 36 ਦਾ ਕਾਰਜਕਾਰੀ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਹੈ ਤੇ ਉਨ੍ਹਾਂ ਨੇ ਅੱਜ ਆਪਣਾ ਅਹੁਦਾ ਸੰਭਾਲ ਵੀ ਲਿਆ ਹੈ। ਉਹ ਅੰਗਰੇਜ਼ੀ ਵਿਭਾਗ ਦੇ ਮੁਖੀ, ਡੀਨ ਐਡਮਿਸ਼ਨਜ਼, ਡੀਨ ਲੈਂਗੂਏਜਿਸ ਵਜੋਂ ਸੇਵਾਵਾਂ ਨਿਭਾ ਰਹੇ ਸਨ। ਇਸ ਮੌਕੇ ਕਾਲਜ ਦੀ ਗਵਰਨਿੰਗ ਬਾਡੀ ਮੈਂਬਰ ਆਰ ਸੀ ਜੀਵਨ, ਕਾਲਜ ਦੀ ਸਾਬਕਾ ਕਾਰਜਕਾਰੀ ਪ੍ਰਿੰਸੀਪਲ ਸੁਮਨ ਮਹਾਜਨ, ਕਾਲਜ ਸਲਾਹਕਾਰ ਕੌਂਸਲ ਦੇ ਮੈਂਬਰ, ਕਾਲਜ ਦੀ ਗਵਰਨਿੰਗ ਬਾਡੀ ਦੇ ਸਟਾਫ ਪ੍ਰਤੀਨਿਧੀ, ਅਤੇ ਗੈਰ-ਅਧਿਆਪਨ ਸਟਾਫ ਦੇ ਸੀਨੀਅਰ ਮੈਂਬਰ ਮੌਜੂਦ ਸਨ। ਉਹ ਇਸ ਕਾਲਜ ਵਿਚ 1995 ਤੋਂ ਸੇਵਾਵਾਂ ਨਿਭਾ ਰਹੇ ਹਨ। -ਟ੍ਰਿਬਿਊਨ ਨਿਊਜ਼ ਸਰਵਿਸ
Advertisement
Advertisement