ਅਧਿਆਪਕਾਂ ਨੂੰ ਸਿਖਲਾਈ ਪ੍ਰੋਗਰਾਮ ਦੇ ਸਰਟੀਫਿਕੇਟ ਵੰਡੇ
05:16 AM Mar 21, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 20 ਮਾਰਚ
ਇਥੇ ਸ੍ਰੀ ਮਹਾਂਵੀਰ ਜੈਨ ਪਬਲਿਕ ਸਕੂਲ ਵਿੱਚ ਸਿਖਲਾਈ ਪ੍ਰੋਗਰਾਮ ’ਚ ਹਿੱਸਾ ਲੈਣ ਵਾਲੇ ਸਾਰੇ ਅਧਿਆਪਕਾਂ ਨੂੰ ਸਕੂਲ ਦੇ ਮੈਦਾਨ ਵਿੱਚ ਇਨ ਹਾਊਸ ਸਿਖਲਾਈ ਦੇ ਸਰਟੀਫਿਕੇਟ ਵੰਡੇ ਗਏ। ਇਹ ਸਿਖਲਾਈ ਪ੍ਰੋਗਰਾਮ ਸੀਬੀਐੱਸਈ ਵੱਲੋਂ ਨਿਰਧਾਰਤ ਇਨ ਹਾਊਸ ਸਿਖਲਾਈ ਦੇ ਹਿੱਸੇ ਵਜੋਂ ਕਰਵਾਇਆ ਗਿਆ। ਹੁਨਰ ਸਿਖਲਾਈ ਦੌਰਾਨ ਸਮਝਾਇਆ ਗਿਆ ਕਿ ਕਿਵੇਂ ਬੱਚਿਆਂ ਦੀ ਸੰਪੂਰਨ ਸ਼ਖ਼ਸੀਅਤ ਨੂੰ ਸਿੱਖਿਆ ਦੇਣ ਦੀ ਕਲਾ ਰਾਹੀਂ ਹੀ ਸਮਝਿਆ ਜਾ ਸਕਦਾ ਹੈ। ਇਹ ਸਿਖਲਾਈ ਪੂਜਾ ਸ਼ਰਮਾ ਨੇ ਦਿੱਤੀ। ਇਸ ਪ੍ਰੋਗਰਾਮ ਦਾ ਦਾ ਵਿਸ਼ਾ ‘ਸਿਖਿਆ ਤੇ ਸਿਖਲਾਈ ਦੀ ਕਲਾ ਸੀ। ਇਸ ਸਿਖਲਾਈ ਵਿੱਚ ਵੱਖ-ਵੱਖ ਸਕੂਲਾਂ ਦੇ 40 ਅਧਿਆਪਕਾਂ ਨੇ ਹਿੱਸਾ ਲਿਆ। ਸਕੂਲ ਦੀ ਪ੍ਰਿੰਸੀਪਲ ਮੰਜੁਲਾ ਗੋਇਲ ਦੀ ਅਗਵਾਈ ਹੇਠ ਸਿਖਲਾਈ ਸਰਟਫਿਕੇਟ ਪ੍ਰਦਾਨ ਕੀਤੇ ਗਏ।
Advertisement
Advertisement