Haryana ਕੁਰੂਕਸ਼ੇਤਰ: ਮਹਾਯੱਗ ਦੌਰਾਨ ਚੱਲੀ ਗੋਲੀ, ਇਕ ਜ਼ਖਮੀ; ਬ੍ਰਾਹਮਣ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ
ਟ੍ਰਿਬਿਊਨ ਨਿਊਜ਼ ਸਰਵਿਸ
ਕੁਰੂਕਸ਼ੇਤਰ, 22 ਮਾਰਚ
ਕੁਰੂਕਸ਼ੇਤਰ ਦੇ ਕੇਸ਼ਵ ਪਾਰਕ ’ਚ ਕਰਵਾਏ ਜਾ ਰਹੇ ਮਹਾਯੱਗ ’ਚ ਹਿੱਸਾ ਲੈਣ ਪਹੁੰਚੇ ਬ੍ਰਾਹਮਣ ਭਾਈਚਾਰੇ ਦੇ ਵਿਅਕਤੀਆਂ ਦਾ ਇਕ ਮੈਂਬਰ ਦੇ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਇਸ ਘਟਨਾ ਦੇ ਵਿਰੋਧ ਵਿਚ ਉਥੇ ਮੌਜੂਦ ਵਿਅਕਤੀਆਂ ਨੇ ਪ੍ਰਦਰਸ਼ਨ ਕਰਦਿਆਂ ਪਾਰਕ ਦੇ ਬਾਹਰ ਸੜਕ ਜਾਮ ਕਰ ਦਿੱਤੀ। ਮੈਂਬਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਰੋਸੇ ਜਾ ਰਹੇ ਭੋਜਨ ਦੀ ਕੁਆਲਿਟੀ ’ਤੇ ਇਤਰਾਜ਼ ਕੀਤਾ ਤਾਂ ਮਹਾਯੱਗ ਦੇ ਆਯੋਜਕ ਦੇ ਗਨਮੈਨ ਨੇ ਗੋਲੀ ਚਲਾ ਦਿੱਤੀ।
ਉਸ ਦੌਰਾਨ ਉਨ੍ਹਾਂ ਪਥਰਾਅ ਕਰਦਿਆਂ ਸੜਕ ਜਾਮ ਕਰ ਦਿੱਤੀ ਅਤੇ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬ੍ਰਾਹਮਣ ਭਾਈਚਾਰੇ ਦੇ ਲੋਕਾਂ ਨੇ ਦਾਅਵਾ ਕੀਤਾ ਕਿ ਉਹ ਮਹਾਯੱਗ ਵਿਚ ਹਿੱਸਾ ਲੈਣ ਲਈ ਵੱਖ-ਵੱਖ ਰਾਜਾਂ ਤੋਂ ਪਹੁੰਚੇ ਸਨ ਪਰ ਘਟੀਆ ਕੁਆਲਿਟੀ ਦਾ ਭੋਜਨ ਦਿੱਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਰੌਲੇ ਤੋਂ ਬਾਅਦ ਝਗੜਾ ਹੋ ਗਿਆ ਅਤੇ ਗੋਲੀਬਾਰੀ ਵਿਚ ਆਸ਼ੀਸ਼ ਨੂੰ ਗੋਲੀ ਲੱਗ ਗਈ। ਉਸ ਨੂੰ ਇਲਾਜ ਲਈ ਐੱਲਐੱਨਜੇਪੀ ਜ਼ਿਲ੍ਹਾ ਸਿਵਲ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਅਨੁਸਾਰ ਇਸ ਦੌਰਾਨ ਕੁਝ ਹੋਰ ਲੋਕ ਵੀ ਜ਼ਖਮੀ ਹੋਏ ਹਨ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀਆ ਨੇ ਮੌਕੇ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀ ਭਾਈਚਾਰੇ ਦੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ।