ਸੜਕ ਹਾਦਸੇ ’ਚ ਨੌਜਵਾਨ ਦੀ ਮੌਤ
07:57 AM Mar 21, 2025 IST
Advertisement
ਪੱਤਰ ਪ੍ਰੇਰਕ
ਕਾਲਾਂਵਾਲੀ, 20 ਮਾਰਚ
ਪਿੰਡ ਪੰਨੀਵਾਲਾ ਰੁਲਦੂ ਵਿੱਚ ਪਿਕਅੱਪ ਦੀ ਟੱਕਰ ਕਾਰਨ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪਿਕਅੱਪ ਡਰਾਈਵਰ ਫਰਾਰ ਹੋ ਗਿਆ। ਲੋਕਾਂ ਨੇ ਡਰਾਈਵਰ ਦਾ ਪਿੱਛਾ ਵੀ ਕੀਤਾ, ਪਰ ਉਹ ਹੱਥ ਨਾ ਆਇਆ। ਜਾਣਕਾਰੀ ਅਨੁਸਾਰ ਪਿੰਡ ਪੰਨੀਵਾਲਾ ਰੁਲਦੂ ਦਾ ਵਾਸੀ ਮਲਕੀਤ ਸਿੰਘ ਕਾਲਾਂਵਾਲੀ ਰੋਡ ’ਤੇ ਬਾਜੀਗਰ ਬਸਤੀ ਵਿੱਚ ਬਣੇ ਘਰ ਵਿੱਚ ਰਹਿ ਰਿਹਾ ਸੀ ਅਤੇ ਉਸਦੀ ਦੁਕਾਨ ਬੱਸ ਸਟੈਂਡ ’ਤੇ ਸੀ। ਸਵੇਰੇ ਜਦੋਂ ਉਹ ਦੁਕਾਨ ਖੋਲ੍ਹਣ ਲਈ ਸੜਕ ਕਿਨਾਰੇ ਜਾ ਰਿਹਾ ਸੀ ਤਾਂ ਡੱਬਵਾਲੀ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਪਿਕਅੱਪ ਨੇ ਉਸ ਨੂੰ ਟੱਕਰ ਮਾਰ ਦਿੱਤੀ। ਪਿਕਅੱਪ ਮਲਕੀਤ ਸਿੰਘ ਨੂੰ ਕਾਫ਼ੀ ਦੂਰ ਤੱਕ ਘਸੀਟ ਕੇ ਲੈ ਗਈ। ਇਹ ਸਾਰਾ ਹਾਦਸਾ ਜਦੋਂ ਇੱਕ ਔਰਤ ਨੇ ਦੇਖਿਆ ਤਾਂ ਉਸ ਨੇ ਰੌਲਾ ਪਾ ਦਿੱਤਾ।
Advertisement
Advertisement
Advertisement
Advertisement