ਭਾਸ਼ਣ ਮੁਕਾਬਲੇ ’ਚੋਂ ਇਸ਼ਮੀਤ ਕੌਰ ਅੱਵਲ ਤੇ ਅਲੀਸ਼ਾ ਦੋਇਮ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 20 ਮਾਰਚ
ਇਥੇ ਆਰੀਆ ਕੰਨਿਆ ਕਾਲਜ ਦੇ ਵਣਜ ਵਿਭਾਗ ਵੱਲੋਂ ਔਰਤ; ਸਿੱਖਿਆ, ਦੁਨੀਆਂ ਨੂੰ ਬਦਲਣ ਲਈ ਇਕ ਹਥਿਆਰ ਵਿਸ਼ੇ ’ਤੇ ਇਕ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਪ੍ਰੋਗਰਾਮ ਕੋਆਰਡੀਨੇਟਰ ਤੇ ਵਣਜ ਵਿਭਾਗ ਦੀ ਮੁਖੀ ਡਾ. ਅੰਜੂ ਦੀ ਅਗਵਾਈ ਹੇਠ ਕਰਵਾਇਆ ਗਿਆ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਵਿਦਿਆਰਥਣਾਂ ਨੂੰ ਆਪਣੇ ਵਿਚਾਰ ਵਿਸ਼ਵਾਸ਼ ਨਾਲ ਪੇਸ਼ ਕਰਨ ਤੇ ਸਮਾਜ ਵਿੱਚ ਸਾਕਾਰਾਤਮਕ ਬਦਲਾਅ ਲਿਆਉਣ ਲਈ ਉਤਸ਼ਾਹਿਤ ਕੀਤਾ। ਮੰਚ ਸੰਚਾਲਨ ਡਾ. ਰੋਜ਼ੀ ਵੱਲੋਂ ਕੀਤਾ ਗਿਆ। ਜਿਊਰੀ ਦੀ ਭੂਮਿਕਾ ਕੈਪਟਨ ਜੋਤੀ ਸ਼ਰਮਾ ਮੁੱਖ ਸੰਸਕ੍ਰਿਤਕ ਵਿਭਾਗ ਤੇ ਡਾ. ਕਵਿਤਾ ਮਹਿਤਾ ਮੁੱਖ ਅੰਗਰੇਜ਼ੀ ਵਿਭਾਗ ਨੇ ਨਿਭਾਈ। ਇਸ ਮੁਕਾਬਲੇ ਵਿੱਚ ਇਸ਼ਮੀਤ ਕੌਰ ਨੇ ਪਹਿਲਾ, ਅਲੀਸ਼ਾ ਨੇ ਦੂਜਾ, ਹਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਕੀਰਤੀ ਰੇਖਾ ਨੂੰ ਵੀ ਸਨਮਾਨ ਦੇ ਕੇ ਹੌਸਲਾ-ਅਫਜ਼ਾਈ ਕੀਤੀ ਗਈ। ਦੋਹਾਂ ਜੱਜਾਂ ਨੇ ਸਾਰੇ ਭਾਗੀਦਾਰਾਂ ਦੇ ਭਾਸ਼ਣਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ਼ ਨੂੰ ਵਧਾਉਂਦੇ ਹਨ ਬਲਕਿ ਉਨ੍ਹਾਂ ਨੂੰ ਸਮਾਜ ਦੇ ਭਖਦਿਆਂ ਮੁੱਦਿਆਂ ਬਾਰੇ ਵੀ ਜਾਣੂ ਕਰਾਉਣ ਵਿੱਚ ਮਦਦ ਕਰਦੇ ਹਨ। ਇਸ ਪ੍ਰੋਗਰਾਮ ਵਿੱਚ ਕਾਲਜ ਦੀਆਂ 19 ਵਿਦਿਆਰਥਣਾਂ ਨੇ ਹਿੱਸਾ ਲਿਆ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਔਰਤਾਂ ਦੀ ਸਿਖਿਆ ਦੁਨੀਆਂ ਵਿੱਚ ਬਦਲਾਅ ਲਿਆਉਣ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਹੈ। ਜੇ ਔਰਤ ਪੜ੍ਹੀ ਲਿਖੀ ਹੋਵੇਗੀ ਤਾਂ ਉਹ ਇਕ ਚੰਗੇ ਸਮਾਜ ਦਾ ਨਿਰਮਾਣ ਕਰ ਸਕਦੀ ਹੈ। ਇਸ ਮੌਕੇ ਵੀਨਾ, ਰਜਨੀ ਧਵਨ, ਅੰਕਿਤਾ ਹੰਸ, ਸ਼ਿਵਾਨੀ ਆਦਿ ਮੌਜੂਦ ਸਨ।