ਅਨੁਰਾਗ ਕਸ਼ਯਪ ਟਿੱਪਣੀ ਵਿਵਾਦ: ਫਿਲਮ ਨਿਰਮਾਤਾ ਦੇ ਪਰਿਵਾਰ ਨੂੰ ਮਾਰਨ ਅਤੇ ਜਬਰ ਜਨਾਹ ਦੀਆਂ ਮਿਲ ਰਹੀਆਂ ਧਮਕੀਆਂ
ਨਵੀਂ ਦਿੱਲੀ, 19 ਅਪਰੈਲ
ਕਸ਼ਯਪ ਨੇ ਕਿਹਾ, ‘‘ਕੋਈ ਵੀ ਕਾਰਵਾਈ ਜਾਂ ਭਾਸ਼ਣ ਇਸ ਯੋਗ ਨਹੀਂ ਕਿ ਤੁਹਾਡੀ ਧੀ, ਪਰਿਵਾਰ, ਦੋਸਤਾਂ ਅਤੇ ਸਾਥੀਆਂ ਨੂੰ ਸੰਸਕਾਰ ਦੇ ਬਾਦਸ਼ਾਹਾਂ ਤੋਂ ਬਲਾਤਕਾਰ ਅਤੇ ਮੌਤ ਦੀਆਂ ਧਮਕੀਆਂ ਮਿਲਣ। ਮੈਂ ਆਪਣੀ ਕਹੀ ਗੱਲ ਵਾਪਸ ਨਹੀਂ ਲਵਾਂਗਾ। ਤੁਸੀਂ ਜਿੰਨਾ ਚਾਹੋ ਮੈਨੂੰ ਗਾਲ੍ਹਾਂ ਕੱਢੋ। ਮੇਰੇ ਪਰਿਵਾਰ ਨੇ ਕੁਝ ਨਹੀਂ ਕਿਹਾ। ਜੇ ਤੁਸੀਂ ਮੁਆਫ਼ੀ ਚਾਹੁੰਦੇ ਹੋ, ਤਾਂ ਇਹ ਇੱਥੇ ਹੈ।”
ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ’ਤੇ ਇਕ ਹੋਰ ਪੋਸਟ ਵਿਚ ਕਸ਼ਯਪ ਨੇ ਵਿਵਾਦਪੂਰਨ ਟਿੱਪਣੀ ਦਾ ਇਕ ਸਕ੍ਰੀਨਸ਼ਾਟ ਸਾਂਝਾ ਕੀਤਾ ਅਤੇ ਕੈਪਸ਼ਨ ਵਿਚ ਲਿਖਿਆ, ‘‘ਸਾਰਿਆਂ ਨੇ ਜਵਾਬ ਪੜ੍ਹ ਲਿਆ ਹੈ... ਅਤੇ ਉਹ ਸਾਰੇ ਗੁੱਸੇ ਵਿਚ ਵੀ ਹਨ। ਲਿਖਣ ਤੋਂ ਪਹਿਲਾਂ ਘੱਟੋ-ਘੱਟ ਸੰਦਰਭ ਨੂੰ ਤਾਂ ਦੇਖੋ।’’
ਜ਼ਿਕਰਯੋਗ ਹੈ ਕਿ ਨਿਰਮਾਤਾ ਕਸ਼ਯਪ ਮਹਾਨ ਸਮਾਜ ਸੁਧਾਰਕ ਮਹਾਤਮਾ ਜੋਤੀਰਾਓ ਫੂਲੇ ਅਤੇ ਮਾਤਾ ਸਵਿਤਰੀਬਾਈ ਫੂਲੇ ਬਾਰੇ ਬਣੀ ਬਾਇਓਪਿਕ ‘ਫੂਲੇ’ ਦੀ ਰਿਲੀਜ਼ ਬਾਰੇ ਸੋਸ਼ਲ ਮੀਡੀਆ 'ਤੇ ਸਰਗਰਮੀ ਨਾਲ ਪੋਸਟ ਕਰ ਰਹੇ ਹਨ। ਇਹ ਫਿਲਮ 25 ਅਪਰੈਲ ਨੂੰ ਸਿਨੇਮਾਘਰਾਂ ਵਿੱਚ ਆਵੇਗੀ।
ਫਿਲਮ ‘ਫੂਲੇ’ ਦੇ ਟ੍ਰੇਲਰ ਦੇ 10 ਅਪਰੈਲ ਨੂੰ ਆਨਲਾਈਨ ਰੀਲੀਜ਼ ਹੋਣ ਤੋਂ ਬਾਅਦ ਬ੍ਰਾਹਮਣ ਭਾਈਚਾਰੇ ਦੇ ਕੁਝ ਮੈਂਬਰਾਂ ਨੇ ਇਤਰਾਜ਼ ਉਠਾਇਆ ਕਿ ਫਿਲਮ ਵਿਚ ਉਨ੍ਹਾਂ ਬਾਰੇ ਮਾੜੇ ਢੰਗ ਨਾਲ ਦਰਸਾਇਆ ਗਿਆ ਹੈ। -ਏਜੰਸੀ