ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵੇਂ ਰਾਹਾਂ ਦੀ ਪਾਂਧੀ ਯਾਮੀ ਗੌਤਮ

04:19 AM May 10, 2025 IST
featuredImage featuredImage

ਨੋਨਿਕਾ ਸਿੰਘ
ਵਿਆਹ, ਮਾਂ ਬਣਨਾ ਅਤੇ ਸ਼ਾਨਦਾਰ ਕਰੀਅਰ... ਖ਼ੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਭਿਨੇਤਰੀ ਯਾਮੀ ਗੌਤਮ ਧਰ ਕੋਲ ਖ਼ੁਸ਼ ਹੋਣ ਦਾ ਹਰ ਕਾਰਨ ਹੈ। ਆਪਣੀਆਂ ਪੇਸ਼ੇਵਰ ਪ੍ਰਾਪਤੀਆਂ ਤੋਂ ਕਿਧਰੇ ਜ਼ਿਆਦਾ, ਉਹ ਨਿੱਜੀ ਤੌਰ ’ਤੇ ਖ਼ੁਸ਼ੀ ਨੂੰ ਮਾਪਦੀ ਹੈ। ਜੇਕਰ ਮਾਂ ਬਣਨ ਨੇ ਉਸ ਨੂੰ ਇੱਕ ਹੋਰ ਤਰ੍ਹਾਂ ਦੀ ਯਾਮੀ ਵਿੱਚ ਬਦਲ ਦਿੱਤਾ ਹੈ, ਤਾਂ ਵਿਆਹ ਇੱਕ ਹੋਰ ਸੰਤੁਸ਼ਟੀਜਨਕ ਸਫ਼ਰ ਰਿਹਾ ਹੈ।
ਚਾਰ ਸਾਲ ਪਹਿਲਾਂ ਉਸ ਦਾ ਵਿਆਹ ਮਸ਼ਹੂਰ ਫਿਲਮ ਨਿਰਮਾਤਾ ਆਦਿੱਤਿਆ ਧਰ ਨਾਲ ਹੋਇਆ, ਜਿਸ ਦੀ ਉਹ ਬਹੁਤ ਪ੍ਰਸ਼ੰਸਾ ਕਰਦੀ ਹੋਈ ਕਹਿੰਦੀ ਹੈ ਕਿ ਉਨ੍ਹਾਂ ਦੋਵਾਂ ਵਿੱਚ ਕਈ ਸਮਾਨਤਾਵਾਂ ਹਨ, ਜਿਸ ਵਿੱਚ ਘਰ ਦਾ ਬਣਿਆ ਹੋਇਆ ਖਾਣਾ ਪਸੰਦ ਕਰਨਾ ਵੀ ਸ਼ਾਮਲ ਹੈ। ਉਹ ਹਲਕੇ-ਫੁਲਕੇ ਅੰਦਾਜ਼ ਵਿੱਚ ਕਹਿੰਦੀ ਹੈ, ‘‘ਜ਼ਿਆਦਾਤਰ ਖਾਣਾ ਆਦਿੱਤਿਆ ਹੀ ਬਣਾਉਂਦਾ ਹੈ, ਪਰ ਮੈਂ ਵੀ ਆਪਣੇ ਖਾਣਾ ਬਣਾਉਣ ਦੇ ਹੁਨਰ ਨੂੰ ਸੁਧਾਰਿਆ ਹੈ।’’
ਜਿੱਥੋਂ ਤੱਕ ਅਦਾਕਾਰੀ ਦੀ ਗੱਲ ਹੈ, ‘ਉਰੀ’ ਫਿਲਮ ਦੇ ਨਿਰਦੇਸ਼ਕ ਆਦਿੱਤਿਆ ਨੇ ਨਾ ਸਿਰਫ਼ ਸਿਨੇਮਾ, ਸਗੋਂ ਅਦਾਕਾਰੀ ਬਾਰੇ ਵੀ ਉਸ ਦਾ ਨਜ਼ਰੀਆ ਬਦਲ ਦਿੱਤਾ ਹੈ। ‘ਬ੍ਰੇਕ ਦਿ ਪੈਟਰਨ’ ਇੱਕ ਅਜਿਹਾ ਵਾਕੰਸ਼ ਹੈ ਜੋ ਉਹ ਵਾਰ-ਵਾਰ ਦੁਹਰਾਉਂਦੀ ਹੈ ਅਤੇ ਅਸਲ ਵਿੱਚ ਉਸ ਨੇ ਇਹ ਆਦਿੱਤਿਆ ਤੋਂ ਹੀ ਲਿਆ ਹੈ। ਸ਼ੂਜੀਤ ਸਰਕਾਰ (ਵਿੱਕੀ ਡੋਨਰ) ਤੋਂ ਲੈ ਕੇ ਸ੍ਰੀਰਾਮ ਰਾਘਵਨ (ਬਦਲਾਪੁਰ) ਅਤੇ ਹੁਣ ਸੁਪਰਨ ਵਰਮਾ (ਸ਼ਾਹ ਬਾਨੋ ’ਤੇ ਬਣੀ ਫਿਲਮ) ਤੱਕ ਦੇਸ਼ ਦੇ ਕੁੱਝ ਬਿਹਤਰੀਨ ਨਿਰਦੇਸ਼ਕਾਂ ਨਾਲ ਕੰਮ ਕਰਨ ਤੋਂ ਬਾਅਦ, ਉਹ ਮੰਨਦੀ ਹੈ, ‘‘ਨਿਰਦੇਸ਼ਕ ਤੁਹਾਡੀ ਕਲਾ ਨੂੰ ਆਕਾਰ ਦਿੰਦੇ ਹਨ ਅਤੇ ਇੱਕ ਚੰਗਾ ਨਿਰਦੇਸ਼ਕ ਹਮੇਸ਼ਾਂ ਤੁਹਾਨੂੰ ਅੱਗੇ ਵਧਾਉਂਦਾ ਹੈ। ਸਿਨੇਮਾ ਅਸਲ ਵਿੱਚ ਨਿਰਦੇਸ਼ਕ ਦਾ ਮਾਧਿਅਮ ਹੈ।’’ ਇਸ ਲਈ ਸਕ੍ਰਿਪਟ ਚੁਣਦੇ ਸਮੇਂ ਉਹ ਉਨ੍ਹਾਂ ਦੇ ਏਜੰਡੇ ਵਿੱਚ ਸਭ ਤੋਂ ਉੱਪਰ ਹੁੰਦੇ ਹਨ।
ਹਾਲਾਂਕਿ, ਉਹ ਸ਼ਾਹ ਬਾਨੋ ’ਤੇ ਬਣੀ ਆਪਣੀ ਫਿਲਮ ਬਾਰੇ ਚੁੱਪ ਹੈ ਕਿਉਂਕਿ ਉਸ ਦੀ ਪੇਸ਼ੇਵਰ ਨੀਤੀ ਹਮੇਸ਼ਾਂ ਇਹ ਰਹੀ ਹੈ ਕਿ ਉਹ ਜਲਦਬਾਜ਼ੀ ਵਿੱਚ ਕੋਈ ਫ਼ੈਸਲਾ ਨਾ ਲਵੇ ਅਤੇ ਪ੍ਰਾਜੈਕਟ ਨੂੰ ਪੇਸ਼ ਕਰਨਾ ਨਿਰਮਾਤਾਵਾਂ ਦਾ ਵਿਸ਼ੇਸ਼ ਅਧਿਕਾਰ ਬਣਿਆ ਰਹੇ। ਇਸ ਲਈ, ਉਹ ਇਸ ਗੱਲ ’ਤੇ ਵਚਨਬੱਧਤਾ ਨਹੀਂ ਪ੍ਰਗਟਾਉਂਦੀ ਕਿ ਕੀ ਸ਼ਾਹਬਾਨੋ ਦਾ ਕਿਰਦਾਰ ਨਿਭਾਉਣਾ, ਉਸ ਦਾ ਸਭ ਤੋਂ ਚੁਣੌਤੀਪੂਰਨ ਕਿਰਦਾਰ ਹੈ ਜਾਂ ਨਹੀਂ। ਸ਼ਾਹਬਾਨੋ ਉਹ ਔਰਤ ਹੈ ਜਿਸ ਦੇ ਮੁਕੱਦਮੇ ਨੇ ਮੁਸਲਿਮ ਔਰਤਾਂ ਦੇ ਗੁਜ਼ਾਰਾ ਭੱਤਾ ਮੰਗਣ ਦੇ ਅਧਿਕਾਰ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ। ਕਹਾਣੀ ਅਸਲੀ ਹੋਵੇ ਜਾਂ ਕਾਲਪਨਿਕ, ਉਸ ਦਾ ਕਹਿਣਾ ਹੈ ਕਿ ਕਿਸੇ ਵੀ ਫਿਲਮ ਜਾਂ ਕਿਰਦਾਰ ਦੀ ਖ਼ੂਬਸੂਰਤੀ ਉਸ ਦੀ ਸਕ੍ਰਿਪਟ ਵਿੱਚ ਮੌਜੂਦ ਵਿਸਥਾਰਤ ਜਾਣਕਾਰੀ ਅਤੇ ਗਹਿਰਾਈ ਵਿੱਚ ਮੌਜੂਦ ਹੁੰਦੀ ਹੈ। ਬੇਸ਼ੱਕ, ਜਦੋਂ ਨਿਰਮਾਤਾ ਇਹ ਦਾਅਵਾ ਕਰਦੇ ਹਨ ਕਿ ਫਿਲਮ ਸੱਚੀ ਘਟਨਾ ’ਤੇ ਆਧਾਰਿਤ ਹੈ ਤਾਂ ਦਰਸ਼ਕਾਂ ਦੀ ਕਲਪਨਾ ਹਲੂਣੀ ਜਾਂਦੀ ਹੈ, ਪਰ ਜਦੋਂ ਕੋਈ ਕਾਲਪਨਿਕ ਕਿਰਦਾਰ ਹੁੰਦਾ ਹੈ, ਤਾਂ ਵੀ ਮਿਹਨਤ ਘੱਟ ਨਹੀਂ ਹੁੰਦੀ। ਜਿੱਥੋਂ ਤੱਕ ‘ਆਰਟੀਕਲ 370’ ਵਿੱਚ ਉਸ ਦੀ ਸ਼ਾਨਦਾਰ ਭੂਮਿਕਾ ਦੀ ਗੱਲ ਹੈ, ਜਿਸ ਲਈ ਉਸ ਨੂੰ ਬਹੁਤ ਪ੍ਰਸ਼ੰਸਾ ਮਿਲੀ, ਤਾਂ ਉਹ ਸਾਨੂੰ ਦੱਸਦੀ ਹੈ ਕਿ ਜ਼ੂਨੀ ਹਕਸਰ ਦਾ ਕਿਰਦਾਰ ਇੱਕ ਨਹੀਂ ਬਲਕਿ ਦੋ ਖੁਫ਼ੀਆ ਅਧਿਕਾਰੀਆਂ ਦੇ ਕਾਰਨਾਮਿਆਂ ’ਤੇ ਆਧਾਰਿਤ ਸੀ।
ਕਿਉਂਕਿ ਉਸ ਨੂੰ ‘ਆਰਟੀਕਲ 370’ ਲਈ ਲਗਾਤਾਰ ਪਿਆਰ ਮਿਲ ਰਿਹਾ ਹੈ, ਇਸ ਲਈ ਉਨ੍ਹਾਂ ਆਲੋਚਕਾਂ ਪ੍ਰਤੀ ਉਸ ਦੀ ਪ੍ਰਤੀਕਿਰਿਆ ਕਾਫ਼ੀ ਤਿੱਖੀ ਹੈ ਜਿਨ੍ਹਾਂ ਨੇ ਇਸ ਨੂੰ ਇੱਕ ਪ੍ਰਾਪੇਗੰਡਾ ਫਿਲਮ ਕਿਹਾ ਸੀ। ਉਹ ਗੁੱਸੇ ਨਾਲ ਕਹਿੰਦੀ ਹੈ, ‘‘ਜੇ ਦੇਸ਼ ਭਗਤੀ ਕਿਸੇ ਲਈ ਪ੍ਰਚਾਰ ਹੈ, ਤਾਂ ਤੁਸੀਂ ਇਸ ’ਤੇ ਚਰਚਾ ਕਿਵੇਂ ਕਰ ਸਕਦੇ ਹੋ। ਕੀ ਚੰਗਾ ਹੈ ਜਾਂ ਮਾੜਾ, ਇਹ ਵਿਅਕਤੀਗਤ ਮੁੱਦਾ ਹੈ।’’ ਪਰ ਉਸ ਦੀ ਸ਼ਿਕਾਇਤ ਹੈ, ‘‘ਕੀ ਉਹ ਸੱਚਮੁੱਚ ਨਿਰਪੱਖ ਹਨ, ਕਿਉਂਕਿ ਉਹ ਕਿਸੇ ਅਜਿਹੀ ਚੀਜ਼ ਦੀ ਹਮਾਇਤ ਕਰਦੇ ਹਨ ਜੋ ਬਹੁਤ ਔਸਤ ਹੈ।’’
ਆਲੋਚਨਾ ਅਤੇ ਆਲੋਚਨਾਤਮਕ ਮੁਲਾਂਕਣ ਵਿਚਲੇ ਮੁੱਖ ਅੰਤਰ ਨੂੰ ਸਮਝਦੇ ਹੋਏ, ਉਸ ਲਈ ਦਰਸ਼ਕ ਹੀ ਮਾਅਨੇ ਰੱਖਦੇ ਹਨ। ਇਹੀ ਮੰਤਰ ਉਸ ਦੇ ਜੀਵਨ ਸਾਥੀ ਦਾ ਵੀ ਹੈ, ਜਿਸ ਬਾਰੇ ਉਸ ਦਾ ਮੰਨਣਾ ਹੈ ਕਿ ਉਹ ਵਰਗਾਂ ਅਤੇ ਜਨਤਾ ਵਿਚਕਾਰ ਪਾੜੇ ਨੂੰ ਆਸਾਨੀ ਨਾਲ ਪੂਰਾ ਕਰ ਦਿੰਦੇ ਹਨ। ਹਾਲਾਂਕਿ, ਉਹ ਆਪਣੀ ਆਉਣ ਵਾਲੀ ਫਿਲਮ ਬਾਰੇ ਜ਼ਿਆਦਾ ਕੁੱਝ ਨਹੀਂ ਕਹਿੰਦੀ, ਪਰ ਉਹ ਆਦਿੱਤਿਆ ਦੀ ਅਗਲੀ ਫਿਲਮ ‘ਧੁਰੰਦਰ’ ਬਾਰੇ ਬਹੁਤ ਉਤਸ਼ਾਹਿਤ ਹੈ ਜੋ ਕਿ ਇੱਕ ਜਾਸੂਸੀ ਐਕਸ਼ਨ ਥ੍ਰਿਲਰ ਹੈ, ਜਿਸ ਦੀਆਂ ਕੁੱਝ ਝਲਕਾਂ ਉਸ ਨੂੰ ਦੇਖਣ ਨੂੰ ਮਿਲੀਆਂ ਹਨ।
ਇਸ ਤੋਂ ਇਲਾਵਾ, ਉਹ ਕਹਿੰਦੀ ਹੈ, ‘‘ਇੰਡਸਟਰੀ ਜਿਸ ਔਖੇ ਸਮੇਂ ਵਿੱਚੋਂ ਗੁਜ਼ਰ ਰਹੀ ਹੈ, ਉਸ ਸਥਿਤੀ ਵਿੱਚ ਜਿਸ ਕਿਸੇ ਨੂੰ ਵੀ ਫਿਲਮ ਬਣਾਉਣ ਦਾ ਮੌਕਾ ਮਿਲ ਰਿਹਾ ਹੈ, ਉਹ ਖ਼ੁਸ਼ਕਿਸਮਤ ਹੈ ਅਤੇ ਉਸ ਨੂੰ ਬਹੁਤ ਜ਼ਿੰਮੇਵਾਰ ਵੀ ਹੋਣਾ ਚਾਹੀਦਾ ਹੈ। ਮੌਜੂਦਾ ਸਥਿਤੀ ਵਿੱਚ ਦਰਸ਼ਕਾਂ ਨੂੰ ਥੀਏਟਰਾਂ ਵੱਲ ਖਿੱਚਣਾ ਕੋਈ ਔਖਾ ਕੰਮ ਨਹੀਂ ਹੈ।’’ ਦਰਅਸਲ, ਉਸ ਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ ਹੈ ਅਤੇ ‘ਬਾਲਾ’, ‘ਉਰੀ’, ‘ਓਹ ਮਾਈ ਗੌਡ 2’ ਅਤੇ ‘ਆਰਟੀਕਲ 370’ ਵਰਗੀਆਂ ਹਿੱਟ ਫਿਲਮਾਂ ਦਾ ਹਿੱਸਾ ਰਹੀ ਹੈ ਅਤੇ ‘ਏ ਥਰਸਡੇ’ ਵਰਗੀਆਂ ਫਿਲਮਾਂ ਨਾਲ ਓਟੀਟੀ ’ਤੇ ਵੀ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ ਹੈ।
ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕੀ ਸਫਲਤਾ ਨੇ ਉਸ ਨੂੰ ਬਦਲ ਦਿੱਤਾ ਹੈ? ‘‘ਬਿਲਕੁਲ ਵੀ ਨਹੀਂ। ਫਿਰ ਵੀ, ਮੈਂ ਇਹ ਨਹੀਂ ਭੁੱਲੀ ਕਿ ਮੈਨੂੰ ਇਸ ਰਸਤੇ ’ਤੇ ਲਿਆਉਣ ਵਾਲੀ ਚੀਜ਼ ਕੀ ਹੈ।’’ ਸਕ੍ਰਿਪਟ ਦੀ ਸਮਝਦਾਰੀ ਨਾਲ ਚੋਣ ਨੇ ਉਸ ਦੇ ਕਰੀਅਰ ਨੂੰ ਪਰਿਭਾਸ਼ਿਤ ਕੀਤਾ ਹੈ। ਉਹ ਇੱਕ ਤੋਂ ਬਾਅਦ ਇੱਕ ਫਿਲਮਾਂ ਵਿੱਚ ਕੰਮ ਕਰ ਰਹੀ ਹੈ, ਤਾਂ ਕੀ ਉਹ ‘ਕਾਬਿਲ’ ਵਰਗੀ ਕਿਸੇ ਭੂਮਿਕਾ ਲਈ ਹਾਂ ਕਹੇਗੀ, ਜਿਸ ਵਿੱਚ ਉਸ ਨੇ ਇੱਕ ਨੇਤਰਹੀਣ ਔਰਤ ਦਾ ਕਿਰਦਾਰ ਨਿਭਾਇਆ ਸੀ, ਪਰ ਆਪਣੇ ਸਹਿ-ਅਦਾਕਾਰ ਰਿਤਿਕ ਰੋਸ਼ਨ ਦੇ ਮੁਕਾਬਲੇ ਉਸ ਦਾ ਸਕ੍ਰੀਨ-ਟਾਈਮ ਸੀਮਤ ਸੀ? ਇਸ ਮਿਲਣਸਾਰ ਅਭਿਨੇਤਰੀ ਨੂੰ ਇਹ ਸੁਣਨਾ ਬੁਰਾ ਲੱਗਦਾ ਹੈ। ਉਹ ਦਲੀਲ ਦਿੰਦੀ ਹੈ, ‘‘ਇਹ ਉਹ ਬਿਰਤਾਂਤ ਹੈ ਜੋ ਮੈਨੂੰ ਪਰੇਸ਼ਾਨ ਕਰਦਾ ਹੈ। ਜਦੋਂ ਅਸੀਂ ਹੌਲੀਵੁੱਡ ਦੀ ਪ੍ਰਸ਼ੰਸਾ ਕਰਦੇ ਹਾਂ ਜਦੋਂ ਰੌਬਰਟ ਡਾਉਨੀ ਜੂਨੀਅਰ ਨੂੰ ‘ਓਪੇਨਹਾਈਮਰ’ ਵਿੱਚ ਸਹਾਇਕ ਭੂਮਿਕਾ ਲਈ ਆਸਕਰ ਮਿਲਦਾ ਹੈ ਅਤੇ ਰਾਮੀ ਮਲੇਕ ਉਸੇ ਫਿਲਮ ਵਿੱਚ ਇੱਕ ਕੈਮਿਓ ਕਰਦੇ ਹਨ, ਤਾਂ ਅਸੀਂ ਇੱਥੇ ਭੂਮਿਕਾ ਦੀ ਲੰਬਾਈ ਦੇ ਘਸੇ ਪਿਟੇ ਮਾਪਦੰਡ ਨੂੰ ਛੱਡ ਕੇ ਅਦਾਕਾਰ ਦੀ ਯੋਗਤਾ ਨੂੰ ਮਹੱਤਵ ਦੇਣਾ ਜਾਰੀ ਰੱਖਦੇ ਹਾਂ।’’ ਇਸ ਲਈ, ਨੇੜਲੇ ਭਵਿੱਖ ਵਿੱਚ ਅਸੀਂ ਉਸ ਨੂੰ ਇੱਕ ਅਜਿਹੀ ਫਿਲਮ ਵਿੱਚ ਦੇਖਾਂਗੇ ਜਿਸ ਵਿੱਚ ਕਈ ਕਲਾਕਾਰ ਹੋਣਗੇ। ਬੇਸ਼ੱਕ, ਸਫਲਤਾ ਨੇ ਉਸ ਨੂੰ ਆਤਮਵਿਸ਼ਵਾਸ ਦਿੱਤਾ ਹੈ ਅਤੇ ਉਸ ਨੂੰ ਸਸ਼ਕਤ ਬਣਾਇਆ ਹੈ, ਇਸ ਲਈ ਉਹ ਇਸ ਵਿੱਚ ਘੱਟ ਨਹੀਂ ਲੱਗੇਗੀ ਜਿਸ ਦੀ ਉਹ ਹੱਕਦਾਰ ਹੈ।
ਚੰਡੀਗੜ੍ਹ ਦੀ ਇਹ ਕੁੜੀ ਕਿੰਨੀ ਯੋਗ ਹੈ, ਇਹ ਇੱਕ ਤੋਂ ਵੱਧ ਵਾਰ ਸਾਬਤ ਹੋ ਚੁੱਕਿਆ ਹੈ। ਹਾਲਾਂਕਿ, ਉਹ ਮੁੰਬਈ ਨੂੰ ਆਪਣੀ ਕਰਮਭੂਮੀ ਕਹਿੰਦੀ ਹੈ, ਜਿਸ ਨੇ ਉਸ ਨੂੰ ਉਹ ਬਣਾਇਆ ਹੈ ਜੋ ਉਹ ਅੱਜ ਹੈ, ਪਰ ਜਿਸ ਸ਼ਹਿਰ ਵਿੱਚ ਉਹ ਵੱਡੀ ਹੋਈ ਹੈ, ਉਸ ਪ੍ਰਤੀ ਉਸ ਦੀਆਂ ‘ਭਾਵਨਾਵਾਂ ਸ਼ੁੱਧ’ ਹਨ। ਚੰਡੀਗੜ੍ਹ ਬੇਸ਼ੱਕ ਪਿਛਲੇ ਸਾਲਾਂ ਦੌਰਾਨ ਬਦਲ ਗਿਆ ਹੈ, ਪਰ ਉਹ ਇਸ ਨੂੰ ਪੁਰਾਣੀਆਂ ਯਾਦਾਂ ਵਿੱਚ ਖੋਈਆਂ ਹੋਈਆਂ ਨਜ਼ਰਾਂ ਨਾਲ ਦੇਖਦੀ ਹੈ। ਹਾਲ ਹੀ ਵਿੱਚ ਜਦੋਂ ਉਹ ਆਪਣੇ ਬੱਚੇ ਨਾਲ ਸੈਕਟਰ 17 ਵਿੱਚ ਘੁੰਮਣ ਲਈ ਗਈ ਤਾਂ ਚੰਡੀਗੜ੍ਹ ਕਾਰਨੀਵਲ ਅਤੇ ਦੀਵਾਲੀ ਦੀ ਚਹਿਲ-ਪਹਿਲ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ।

Advertisement

Advertisement