ਹੁਸ਼ਿਆਰਪੁਰ ’ਚ ਚੀਨੀ ਮਿਜ਼ਾਈਲ ਮਿਲੀ
04:15 AM May 10, 2025 IST
ਜਗਜੀਤ ਸਿੰਘ
ਹੁਸ਼ਿਆਰਪੁਰ, 9 ਮਈ
ਭਾਰਤ-ਪਾਕਿ ਵਿਚਾਲੇ ਤਣਾਅ ਦੌਰਾਨ ਬੀਤੇ ਦਿਨ ਕਸਬਾ ਕਮਾਹੀ ਦੇਵੀ ਦੇ ਪਿੰਡ ਬਹਿਅੱਤਾ ਦੇ ਖੇਤਾਂ ਵਿੱਚ ਮਿਲੇ ਮਿਜ਼ਾਈਲ ਦਾ ਹਿੱਸਾ ਨਕਾਰਾ ਕਰਨ ਲਈ ਅੱਜ ਪਠਾਨਕੋਟ ਏਅਰਫੋਰਸ ਸਟੇਸ਼ਨ ਤੋਂ ਟੀਮ ਇੱਥੇ ਪੁੱਜੀ ਅਤੇ ਦੇਰ ਸ਼ਾਮ ਇਸ ਨੂੰ ਨਾਲ ਹੀ ਲੈ ਗਈ। ਉੱਧਰ ਅੱਜ ਸਵੇਰੇ ਦਸੂਹਾ ਦੇ ਪਿੰਡ ਘੱਲੀਆਂ ਦੇ ਖੇਤਾਂ ’ਚੋਂ ਵੀ ਡਰੋਨ ਦੇ ਕੁੱਝ ਹਿੱਸੇ ਮਿਲੇ ਹਨ। ਜਾਣਕਾਰੀ ਅਨੁਸਾਰ ਬੀਤੇ ਦਿਨ ਜ਼ਿਲ੍ਹੇ ਦੇ ਕਸਬਾ ਕਮਾਹੀ ਦੇਵੀ ਕੋਲ ਪੈਂਦੇ ਪਿੰਡ ਬਹਿਅੱਤਾ ਵਿੱਚ ਕਮਾਹੀ ਦੇਵੀ-ਰਾਮਪੁਰ ਮਾਰਗ ’ਤੇ ਖੇਤਾਂ ਵਿੱਚ ਮਿਜ਼ਾਈਲ ਦੇ ਕੁਝ ਹਿੱਸੇ ਡਿੱਗੇ ਸਨ ਅਤੇ ਮੌਕੇ ’ਤੇ ਪਹੁੰਚੇ ਅਧਿਕਾਰੀਆਂ ਅਨੁਸਾਰ ਇਹ ਪੂਰੀ ਤਰ੍ਹਾਂ ਨਕਾਰਾ ਨਹੀਂ ਸਨ। ਇਸ ਕਰਕੇ ਅੱਜ ਪਠਾਨਕੋਟ ਤੋਂ ਵਿੰਗ ਕਮਾਂਡਰ ਸਚਿਨ ਸ਼ੇਖਾਵਤ ਦੀ ਅਗਵਾਈ ਹੇਠ ਪੁੱਜੀ ਟੀਮ ਨੇ ਆਸੇ-ਪਾਸੇ ਦਾ ਇਲਾਕਾ ਖਾਲੀ ਕਰਵਾ ਕੇ ਇਸ ਨੂੰ ਨਕਾਰਾ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ।
Advertisement
Advertisement