ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਆਪ’ ਦੀ ਰਾਜਨੀਤੀ ਬੱਚਿਆਂ ਦੀ ਸਿੱਖਿਆ ’ਤੇ ਕੇਂਦਰਿਤ: ਕੇਜਰੀਵਾਲ

05:50 PM Jun 23, 2023 IST

ਨਵੀਂ ਦਿੱਲੀ, 12 ਜੂਨ

Advertisement

ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਅੱਜ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਰਾਜਨੀਤੀ ਬੱਚਿਆਂ ਦੀ ਸਿੱਖਿਆ ‘ਤੇ ਕੇਂਦਰਿਤ ਹੈ, ਜਦੋਂਕਿ ਭਾਜਪਾ ਅਤੇ ਕਾਂਗਰਸ ਨੇ ਕਦੇ ਵੀ ਆਪਣੇ ਕਾਰਜਕਾਲ ਵਿੱਚ ਸਿੱਖਿਆ ਦਾ ਜ਼ਿਕਰ ਤੱਕ ਨਹੀਂ ਕੀਤਾ।

ਉਨ੍ਹਾਂ ਨੇ ਪੱਛਮੀ ਦਿੱਲੀ ਦੇ ਉਤਮ ਨਗਰ ਵਿੱਚ ਇੱਕ ਸਰਕਾਰੀ ਸਕੂਲ ਦੀ ਇਮਾਰਤ ਦਾ ਉਦਘਾਟਨ ਕਰਨ ਮੌਕੇ ਇਹ ਗੱਲ ਆਖੀ। ਉਨ੍ਹਾਂ ਨੇ ਕਿਹਾ ਕਿ ਇਹ ਸਕੂਲ 1985 ਵਿੱਚ ਬਣਾਇਆ ਗਿਆ। ਉਸ ਸਮੇਂ ਸਰਕਾਰਾਂ (ਭਾਜਪਾ ਤੇ ਕਾਂਗਰਸ) ਆਈਆਂ ਪਰ ਉਨ੍ਹਾਂ ਦੇ ਏਜੰਡੇ ਵਿੱਚ ਕਦੇ ਵੀ ਸਿੱਖਿਆ ਨਹੀਂ ਸੀ। ਮੁੱਖ ਮੰਤਰੀ ਨੇ ਕਿਹਾ,”ਭਾਜਪਾ ਅਤੇ ਕਾਂਗਰਸ ਨੇ ਕਦੇ ਵੀ ਸਿੱੱਖਿਆ ਦੇਣ ਦੀ ਗੱਲ ਨਹੀਂ ਕਹੀ ਪਰ ਸਾਡੀ ਰਾਜਨੀਤੀ ਸਿੱਖਿਆ ‘ਤੇ ਨਿਰਭਰ ਹੈ।” ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿੱਖਿਆ ਦੇਣ ਲਈ ਹੀ ਹੈ ਤੇ ਸ਼ਾਇਦ ਪਰਮਾਤਮਾ ਵੀ ‘ਆਪ’ ਦੇ ਸੱਤਾ ਵਿੱਚ ਆਉਣ ਤੇ ਸਕੂਲਾਂ ਦੀ ਦਸ਼ਾ ਸੁਧਰਨ ਦੀ ਉਡੀਕ ਕਰ ਰਹੇ ਸਨ। ਕੇਜਰੀਵਾਲ ਨੇ ਕਿਹਾ,” ਪਹਿਲਾਂ ਲੜਕੀਆਂ ਅੰਦਰ ਇਹ ਭਾਵਨਾ ਆਉਂਦੀ ਸੀ ਕਿ ਉਹ ਸਰਕਾਰੀ ਸਕੂਲ ਵਿੱਚ ਜਾ ਰਹੀ ਹੈ ਤੇ ਉਨ੍ਹਾਂ ਦੇ ਭਰਾ ਨਿੱਜੀ ਸਕੂਲਾਂ ਵਿੱਚ ਪੜ੍ਹਦੇੇ ਹਨ ਪਰ ਹੁਣ ਦਿੱਲੀ ਦੇ ਸਰਕਾਰੀ ਸਕੂਲ ਚੰਗੀ ਸਿੱਖਿਆ ਦੇ ਰਹੇ ਹਨ। ਕੁਝ ਸਰਕਾਰੀ ਸਕੂਲਾਂ ਦੀ ਮੁਰੰਮਤ ਕਰਨੀ ਬਾਕੀ ਹੈ।”

Advertisement

ਕੇਜਰੀਵਾਲ ਨੇ ਆਉਣ ਵਾਲੀਆਂ ਚੁਣੌਤੀਆਂ ਵੱਲ ਇਸ਼ਾਰਿਆਂ ਕਰਦਿਆਂ ਕਿਹਾ ਕਿ ‘ਆਪ’ ਦਿੱਲੀ ਨਗਰ ਨਿਗਮ ਦੇ 1800 ਸਕੂਲਾਂ ਦੀ ਸਥਿਤੀ ਵੀ ਸੁਧਾਰਨਾ ਚਾਹੁੰਦੀ ਹੈ। ਕੇਜਰੀਵਾਲ ਨੇ ਕਿਹਾ,”ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਪਹਿਲੀ ਕਲਾਸ ਤੋਂ ਹੀ ਚੰਗੀ ਸਿੱਖਿਆ ਮਿਲੇ। ਅਸੀਂ ਅਗਲੇ ਪੰਜ ਸਾਲਾਂ ‘ਚ ਐੱਮਸੀਡੀ ਦੇ ਸਕੂਲਾਂ ‘ਚ ਵੀ ਸੁਧਾਰ ਲਿਆਵਾਂਗੇ।” -ਪੀਟੀਆਈ

ਵਿਦਿਆਰਥਣਾਂ ਦੇ ਸੁਫ਼ਨਿਆਂ ਨੂੰ ਨਵੀਂ ਉਡਾਣ ਦੇਵੇਗਾ ਸਕੂਲ: ਆਤਿਸ਼ੀ

ਨਵੀਂ ਦਿੱਲੀ (ਪੱਤਰ ਪ੍ਰੇਰਕ): ਸਿੱਖਿਆ ਮੰਤਰੀ ਆਤਿਸ਼ੀ ਨੇ ਕਿਹਾ ਕਿ ਅੱਜ ਦਿੱਲੀ ਦੇ ਇੱਕ ਹੋਰ ਸਕੂਲ ਨੂੰ ਟੀਨ ਦੇ ਸ਼ੈੱਡ ਤੋਂ ਸ਼ਾਨਦਾਰ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਸਕੂਲ ਵਿਦਿਆਰਥਣਾਂ ਦੇ ਸੁਫਨਿਆਂ ਨੂੰ ਨਵੀਂ ਉਡਾਣ ਦੇਵੇਗਾ। ਟੀਨ ਸ਼ੈੱਡ ਦੇ ਸਕੂਲ ਵਿੱਚ ਪੜ੍ਹਦਿਆਂ ਲੜਕੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਆਤਿਸ਼ੀ ਨੇ ਕਿਹਾ ਕਿ ਪਿਛਲੇ 8 ਸਾਲਾਂ ਵਿੱਚ ਆਜ਼ਾਦੀ ਤੋਂ ਬਾਅਦ 1947 ਤੋਂ 2015 ਤੱਕ ਦਿੱਲੀ ਵਿੱਚ ਬੱਚਿਆਂ ਦੇ ਪੜ੍ਹਨ ਲਈ ਕੁੱਲ 24,000 ਕਲਾਸ ਰੂਮ ਬਣਾਏ ਗਏ ਹਨ ਪਰ 2015 ਤੋਂ ਬਾਅਦ ਸਿਰਫ਼ ਅੱਠ ਸਾਲਾਂ ਵਿੱਚ ਮਨੀਸ਼ ਸਿਸੋਦੀਆ ਦੀ ਅਗਵਾਈ ਵਿੱਚ 20 ਹਜ਼ਾਰ ਨਵੇਂ ਕਮਰੇ ਬਣਾਏ ਗਏ ਹਨ।

Advertisement