ਵਿਦਿਅਕ ਸੰਸਥਾਵਾਂ ਵਿੱਚ ਵਿਸਾਖੀ ਤੇ ਅੰਬੇਡਕਰ ਜੈਅੰਤੀ ਮਨਾਈ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 11 ਅਪਰੈਲ
ਇੱਥੇ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਸਾਖੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਪ੍ਰੋਗਰਾਮ ਦਾ ਸ਼ੁਭ ਆਰੰਭ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਦੀਪ ਜਲਾ ਕੇ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਵਿਸਾਖੀ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਸ ਤਿਉਹਾਰ ਨੂੰ ਹਾੜ੍ਹੀ ਦੀ ਫਸਲ ਦੀ ਕਟਾਈ ਦ ਸ਼ੁਰੂਆਤ ਦੀ ਸਫਲਤਾ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 13 ਅਪਰੈਲ 1699 ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਮੌਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੇ ਸਰਬ ਲੋਹ ਦੇ ਬਾਟੇ ਵਿੱਚ ਅੰਮ੍ਰਿਤ ਤਿਆਰ ਕਰ ਸਿੱਖਾਂ ਨੂੰ ਸਿੰਘ ਤੇ ਮਹਿਲਾਵਾਂ ਦੇ ਨਾਲ ਕੌਰ ਸ਼ਬਦ ਜੋੜ ਕੇ ਉਨ੍ਹਾਂ ਦਾ ਰੁਤਬਾ ਉੱਚਾ ਕੀਤਾ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਗੰਗਾ ਵਿੱਚ ਇਸ਼ਨਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਪ੍ਰੋਗਰਾਮ ਵਿੱਚ ਨਰਸਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ 180 ਵਿਦਿਆਰਥੀ ਸਭਿਆਚਾਰਕ ਪਹਿਰਾਵੇ ਪਹਿਨ ਕੇ ਆਏ। ਇਸ ਮੌਕੇ ਗਿੱਧਾ, ਕਵਿਤਾਵਾਂ ਤੇ ਬੋਲੀਆਂ ਪਾ ਕੇ ਵਿਦਿਆਰਥੀਆਂ ਨੇ ਖੂਬ ਮਨੋਰੰਜਨ ਕਰ ਮਾਹੌਲ ਖੁਸ਼ਨੁਮਾ ਬਣਾ ਦਿੱਤਾ। ਮੰਚ ਸੰਚਾਲਨ ਮੀਨਾ ਕਵਾਤਰਾ ਤੇ ਵਨਿਤਾ ਨੇ ਕੀਤਾ। ਇਸ ਮੌਕੇ ਸਕੂਲ ਵਿਚ ਅੰਬੇਡਕਰ ਜੈਅੰਤੀ ਵੀ ਮਨਾਈ ਗਈ। ਸਕੂਲ ਦੇ ਮੁੱਖ ਅਧਿਆਪਕ ਨੇ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਤੇ ਚਾਨਣਾ ਪਾਇਆ। ਇਸ ਮੌਕੇ ਸਕੂਲ ਪ੍ਰਬੰਧਕ ਮਨੋਜ ਭਸੀਨ, ਮੀਤ ਪ੍ਰਿੰਸੀਪਲ ਸਤਬੀਰ ਸਿੰਘ, ਊਸ਼ਾ ਗਾਬਾ, ਸਮਰਿਤੀ,ਇਸ਼ੂ ਭਾਟੀਆ, ਰਸ਼ਿਮ, ਮੋਨਿਕਾ, ਲਖਵਿੰਦਰ ,ਰੀਤੂ ਸੈਣੀ, ਸਤਨਾਮ, ਮੋਨਿਕਾ, ਹਰਵਿੰਦਰ, ਸੁਦਰਸ਼ਨਾ, ਬਲਜੀਤ ਸਿੰਘ, ਅਨੂੰ ਸ਼ਰਮਾ, ਲੀਨਾ, ਅਰੂਣ ਰਾਣੀ, ਆਸ਼ਾ ਡਿੰਪਲ ਕਲਪਨਾ ਗੁਪਤਾ, ਕਲਪਨਾ ਗੋਇਲ, ਪੂਜਾ ਮੌਜੂਦ ਸਨ। ਇਸੇ ਦੌਰਾਜਨ ਗੀਤਾ ਵਿਦਿਆ ਮੰਦਰ ਵਿੱਚ ਵਿਸਾਖੀ ਮਨਾਈ ਗਈ। ਸਕੂਲ ਪ੍ਰਬੰਧਕ ਸਮਿਤੀ ਦੇ ਚੇਅਰਮੈਨ ਆਸ਼ੂਤੋਸ਼ ਗਰਗ, ਪ੍ਰਬੰਧਕ ਅਮਿਤ ਅਗਰਵਾਲ, ਪ੍ਰਿੰਸੀਪਲ ਨਿਸ਼ਾ ਗੋਇਲ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਉਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਪ੍ਰਿੰਸੀਪਲ ਨੇ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਵਿਸਾਖੀ ਦਾ ਤਿਉਹਾਰ ਮੁੱਖ ਤੌਰ ਤੇ ਫਸਲ ਦੀ ਕਟਾਈ ਤੇ ਸਿੱਖ ਧਰਮ ਦੀ ਸਥਾਪਨਾ ਦੇ ਸੰਦਰਭ ਵਿਚ ਮਨਾਇਆ ਜਾਂਦਾ ਹੈ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਅ। ਅਚਾਰੀਆ ਨੇਹਾ ਨੇ ਬੱਚਿਆਂ ਨੂੰ ਵਿਸਾਖੀ ਦੇ ਇਤਿਹਾਸ ਤੋਂ ਜਾਣੂੰ ਕਰਾਉਂਦਿਆਂ ਕਿਹਾ ਕਿ ਸਾਨੂੰ ਆਪਣੇ ਤਿਉਹਾਰ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ।
ਵਿਦਿਆਰਥੀਆਂ ਦੇ ਭੰਗੜੇ ਨੇ ਸਾਰੇ ਝੂਮਣ ਲਾਏ
ਸ਼ਾਹਬਾਦ: ਇਥੇ ਬ੍ਰਿਲੀਐਂਟ ਮਾਈਂਡ ਆਰੀਅਨ ਪਬਲਿਕ ਸਕੂਲ ਵਿਚ ਵਿਸਾਖੀ ਮਨਾਈ ਗਈ। ਅੱਜ ਸਵੇਰ ਦੀ ਪ੍ਰਾਰਥਨਾ ਸਭਾ ਵਿਚ ਵਿਸਾਖੀ ਮਨਾਉਣ ਲਈ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਸ਼ਣੂ ਭਗਵਾਨ ਗੁਪਤਾ,ਮੈਨੇਜਰ ਰਾਮ ਲਾਲ ਗੁਪਤਾ, ਖਜ਼ਾਨਚੀ ਮਹਿੰਦਰ ਕੰਸਲ ਤੇ ਮੈਂਬਰ ਰਮਨ ਕਾਂਤਾ ਮੌਜੂਦ ਸੀ। ਇਸ ਮੌਕੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਿਸਾਖੀ ਦਾ ਗੀਤ ਪੇਸ਼ ਕੀਤਾ। ਇਸ ਮੌਕੇ ਵਿਦਿਆਰਥੀਆਂ ਦੇ ਭੰਗੜੇ ਨੇ ਸਾਰਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।