ਹਰਿਆਣਾ ਮਾਟੀਕਲਾ ਬੋਰਡ ਦੇ ਚੇਅਰਮੈਨ ਦੀ ਹਾਦਸੇ ’ਚ ਮੌਤ; ਕੇਸ ਦਰਜ
06:42 PM Mar 23, 2025 IST
ਪੱਤਰ ਪ੍ਰੇਰਕ
ਟੋਹਾਣਾ, 23 ਮਾਰਚ
Advertisement
ਹਰਿਆਣਾ ਮਾਟੀਕਲਾ ਬੋਰਡ ਦੇ ਚੇਅਰਮੈਨ ਈਸ਼ਵਰ ਮਾਲੀਵਾਲ (57) ਦੀ ਲੰਘੀ ਸ਼ਾਮ ਦਿੱਲੀ ਤੋਂ ਹਿਸਾਰ ਆਉਂਦੇ ਸਮੇਂ ਹਾਦਸੇ ’ਚ ਮੌਤ ਹੋ ਗਈ। ਇਹ ਹਾਦਸਾ ਉਨ੍ਹਾਂ ਦੀ ਕਾਰ ਤੇ ਟਰਾਲੇ ਦੀ ਟੱਕਰ ਹੋਣ ਕਾਰਨ ਵਾਪਰਿਆ। ਉਨ੍ਹਾਂ ਦਾ ਜੱਦੀ ਪਿੰਡ ਢਾਣੀ ਖ਼ਾਨ ਬਹਾਦਰ ਸੀ ਤੇ ਉਹ ਅੱਜ ਕੱਲ੍ਹ ਹਿਸਾਰ ਦੇ ਸੈਕਟਰ-9 ਵਿੱਚ ਰਹਿ ਰਹੇ ਸਨ। ਘਟਨਾ ਮਗਰੋਂ ਈਸ਼ਵਰ ਮਾਲੀਵਾਲ ਦੇ ਭਰਾ ਰਾਮਗੋਪਾਲ ਮੌਕੇ ’ਤੇ ਪੁੱਜੇ। ਪੁਲੀਸ ਨੇ ਟਰਾਲਾ ਚਾਲਕ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਈਸ਼ਵਰ ਖੁਦ ਕਾਰ ਚਲਾਕੇ ਦਿੱਲੀ ਤੋਂ ਆ ਰਿਹਾ ਸੀ ਤੇ ਪਿੰਡ ਬੈਂਸੀ ਦੇ ਇਕ ਮੌੜ ’ਤੇ ਟਰਾਲੇ ਦੀ ਟੱਕਰ ਲੱਗਣ ਕਾਰਨ ਕਾਰ ਖੇਤਾਂ ਵਿੱਚੀ ਜਾ ਪਲਟੀ ਤੇ ਉਨ੍ਹਾਂ ਦੀ ਮੌਤ ਹੋ ਗਈ।
Advertisement
Advertisement