ਤੇਜ਼ ਰਫ਼ਤਾਰ ਕਾਰ ਦੀ ਫੇਟ ਨਾਲ ਨੌਜਵਾਨ ਦੀ ਮੌਤ
06:38 AM Mar 26, 2025 IST
ਪੱਤਰ ਪ੍ਰੇਰਕ
ਪੰਚਕੂਲਾ, 25 ਮਾਰਚ
ਪਿੰਜੌਰ-ਪੰਚਕੂਲਾ ਮਾਰਗ ’ਤੇ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਸੜਕ ਕਿਨਾਰੇ ਖੜ੍ਹੇ ਇੱਕ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਜਿਸ ਦੀ ਪਛਾਣ ਰਾਮਪੁਰ ਸਿਉੜੀ ਲੇਬਰ ਕਲੋਨੀ ਦੇ ਨਿਵਾਸੀ ਅੰਤਰਾਮ ਵਜੋਂ ਹੋਈ। ਸ਼ਿਕਾਇਤਕਰਤਾ ਪੂਰਨ ਸਿੰਘ ਵਾਸੀ ਰਾਮਪੁਰ ਸਿਉੜੀ ਲੇਬਰ ਕਲੋਨੀ ਨੇ ਕਿਹਾ ਕਿ ਉਹ ਆਪਣੇ ਭਰਾ ਅੰਤਰਾਮ ਨਾਲ ਦੁਕਾਨ ’ਤੇ ਸਮਾਨ ਲੈਣ ਗਿਆ ਸੀ। ਉਹ ਇੱਕ ਪਾਸੇ ਖੜ੍ਹਾ ਸੀ। ਇਸ ਦੌਰਾਨ ਪਿੰਜੌਰ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਦੇ ਭਰਾ ਅੰਤਰਾਮ ਨੂੰ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਉਸਦਾ ਭਰਾ ਇੱਕ ਪਾਸੇ ਡਿੱਗ ਪਿਆ ਅਤੇ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਦੀ ਮੌਤ ਹੋ ਗਈ।
Advertisement
Advertisement