ਬਾਬਾ ਬਲਬੀਰ ਸਿੰਘ ਵੱਲੋਂ ਭੂਚਾਲ ਕਾਰਨ ਹੋਈਆਂ ਮੌਤਾਂ ’ਤੇ ਦੁੱਖ ਦਾ ਪ੍ਰਗਟਾਵਾ
07:42 AM Mar 29, 2025 IST
ਫਤਹਿਗੜ੍ਹ ਸਾਹਿਬ: ਥਾਈਲੈਂਡ, ਮੀਆਂਮਾਰ ਵਿੱਚ ਭੂਚਾਲ ਆਉਣ ਕਾਰਨ ਵੱਡੀ ਪੱਧਰ ’ਤੇ ਹੋਈ ਜਾਨੀ ਮਾਲੀ ਤਬਾਹੀ ਨੇ ਸਭ ਨੂੰ ਹਿਲਾ ਕੇ ਰੱਖ ਦਿਤਾ ਹੈ। ਨਿਹੰਗ ਸਿੰਘਾਂ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਭੁਚਾਲ ਕਾਰਨ ਹੋਈ ਤਬਾਹੀ ’ਤੇ ਚਿੰਤਾ ਪ੍ਰਗਟ ਕਰਦਿਆਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਉਨ੍ਹਾਂ ਕਿਹਾ 10 ਕਿਲੋਮੀਟਰ ਦੀ ਪੱਧਰ ’ਤੇ ਆਈ ਇਸ ਆਫਤ ਵਿੱਚ ਉਚੀਆਂ ਅਤੇ ਵੱਡੀਆਂ ਇਮਾਰਤਾਂ ਦੇ ਢਹਿ ਢੇਰੀ ਹੋਣ ਕਾਰਨ ਬਹੁਤ ਸਾਰੇ ਵਿਅਕਤੀਆਂ ਦੇ ਮਾਰੇ ਜਾਣ ਅਤੇ ਲਾਪਤਾ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਦਰਦਨਾਕ ਦਿਲ ਕੰਬਾਊ ਆਫਤ ਮਨੁੱਖ ਨੂੰ ਰੱਬੀ ਹੋਂਦ ਸਪੱਸ਼ਟ ਤੌਰ ਤੇ ਦ੍ਰਿਸਾਉਂਦੀਆਂ ਹਨ। ਉਨ੍ਹਾਂ ਕਿਹਾ ਅਚਨਚੇਤ ਆਈ ਆਫਤ ਨਾਲ ਹੋਈਆਂ ਮੌਤਾਂ ਨਾਲ ਸੰਸਾਰੀ ਲੋਕਾਂ ਨੂੰ ਦੁਖ ਪੁੱਜਾ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement