ਸਾਹਿਤ ਉਤਸਵ ‘ਲਿਟਰੇਰੀਆ’ ਦਾ ਪੋਸਟਰ ਰਿਲੀਜ਼
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 1 ਅਪਰੈਲ
ਇੱਥੇ ਜੀਟੀ ਰੋਡ ’ਤੇ ਸਥਿਤ ਅਮਰ ਪਾਲੀ ਰਿਜ਼ੋਰਟ ਵਿਚ 19 ਅਪਰੈਲ ਕਰਵਾਏ ਜਾ ਰਹੇ ਪਹਿਲੇ ਅੰਬਾਲਾ ਸਾਹਿਤ ਉਤਸਵ-ਲਿਟਰੇਰੀਆ-2025 ਦਾ ਟੀਮ ਵੱਲੋਂ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਲਿਟਰੇਰੀਆ ਫੈਸਟੀਵਲ ਦੀ ਡਾਇਰੈਕਟਰ ਅਤੇ ਲੇਖਕਾ ਪ੍ਰੋ. ਡਾ. ਸੋਨਿਕਾ ਸੇਠੀ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲੇ ਅੰਬਾਲਾ ਸਾਹਿਤ ਉਤਸਵ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਡਾ. ਸੇਠੀ ਨੇ ਦੱਸਿਆ ਕਿ ਇੱਕ ਰੋਜ਼ਾ ਸਾਹਿਤ ਉਤਸਵ ਦੌਰਾਨ ਦੇਸ਼ ਦੇ ਉੱਘੇ ਲੇਖਕ, ਕਵੀ ਤੇ ਕਲਾਕਾਰ ਵਿਚਾਰ-ਚਰਚਾ ਕਰਨਗੇ। ਇਸ ਮੌਕੇ ਅੰਤਰਰਾਸ਼ਟਰੀ ਸਾਹਿਤ ਉਤਸਵ ਦੀ ਡਾਇਰੈਕਟਰ ਡਾ. ਮੰਜਰੀ ਪ੍ਰਭੂ, ਕੌਮੀ ਸਾਹਿਤ ਅਕਾਦਮੀ ਦੇ ਪ੍ਰਧਾਨ ਮਾਧਵ ਅਕੈਡਮੀ, ਪੰਜਾਬੀ ਲੋਕ ਗਾਇਕਾ ਡੌਲੀ ਗੁਲੇਰੀਆ, ਉਨ੍ਹਾਂ ਦੀ ਧੀ ਸਨੈਨਾ ਸ਼ਰਮਾ, ਉੱਤਰਾਖੰਡ ਦੇ ਸਾਬਕਾ ਡੀਜੀਪੀ ਤੇ ਲੇਖਕ ਡਾ. ਆਲੋਕ ਲਾਲ, ਪੰਜਾਬ ਦੇ ਏਡੀਜੀਪੀ ਡਾ. ਏਐਸ ਰਾਏ, ਦਿੱਲੀ ਕਵਿਤਾ ਉਤਸਵ ਦੀ ਡਾਇਰੈਕਟਰ ਤੇ ਕਵੀ ਡੌਲੀ ਸਿੰਘ, ਮੇਘਾਲਿਆ ਦੇ ਮਸ਼ਹੂਰ ਲੇਖਕ ਬਿਜੋਏ ਸਾਵੀਅਨ, ਲੇਖਕਾ ਪ੍ਰਿਆ ਹਜੇਲਾ, ਲੇਖਕਾ ਹਰਸ਼ਾਲੀ ਸਿੰਘ, ਮੋਨਾ ਵਰਮਾ, ਰੰਗਮੰਚ ਕਲਾਕਾਰ ਨੂਰ ਕਮਲ ਆਦਿ ਸ਼ਾਮਲ ਹੋਣਗੇ।