ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਅੰਬਾਲਾ ਦਾ ਦੌਰਾ
05:13 AM Apr 02, 2025 IST
ਅੰਬਾਲਾ: ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਸ਼ੇਸ਼ ਅਧਿਕਾਰੀ ਬਾਲਕ੍ਰਿਸ਼ਨ ਗੋਇਲ ਨੇ ਅੰਬਾਲਾ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਅਚਾਨਕ ਨਿਰੀਖਣ ਕੀਤਾ। ਉਨ੍ਹਾਂ ਬਾਲ ਸੁਧਾਰ ਗ੍ਰਹਿ ਦਾ ਵੀ ਨਿਰੀਖਣ ਕੀਤਾ, ਜਿੱਥੇ ਉਨ੍ਹਾਂ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਵਿਕਾਸ ਲਈ ਉਪਲੱਬਧ ਸੇਵਾਵਾਂ ਦੀ ਸਮੀਖਿਆ ਕੀਤੀ। ਨਿਰੀਖਣ ਦੌਰਾਨ ਸੁਧਾਰ ਗ੍ਰਹਿ ਵਿੱਚ ਰਾਸ਼ਨ, ਸਫ਼ਾਈ ਅਤੇ ਖਾਣ-ਪੀਣ ਦੀ ਵਿਵਸਥਾ ਠੀਕ ਪਾਈ ਗਈ। ਉਨ੍ਹਾਂ ਨੇ ਦੱਸਿਆ ਕਿ ਸਟਾਫ਼ ਨੂੰ ਬੱਚਿਆਂ ਦੀ ਭਲਾਈ ਲਈ ਹੋਰ ਕਦਮ ਚੁੱਕਣ ਦੀ ਲੋੜ ਹੈ, ਜਿਸ ਵਿੱਚ ਖੇਡਾਂ ਅਤੇ ਰੋਜ਼ਗਾਰ-ਸਬੰਧੀ ਸਿਖਲਾਈ ਸ਼ਾਮਲ ਹੋਣ। -ਪੱਤਰ ਪ੍ਰੇਰਕ
Advertisement
Advertisement