ਰਿਆਤ ਇੰਸਟੀਚਿਊਟ ਦੇ ਤਿੰਨ ਵਿਦਿਆਰਥੀ ਮੈਰਿਟ ’ਚ ਆਏ
05:13 AM Apr 02, 2025 IST
ਜਗਮੋਹਨ ਸਿੰਘ
ਰੂਪਨਗਰ, 1 ਅਪਰੈਲ
ਰਿਆਤ ਇੰਸਟੀਚਿਊਟ ਆਫ ਫਾਰਮੇਸੀ ਰੈਲਮਾਜਰਾ ਦੇ ਵਿਦਿਆਰਥੀਆਂ ਨੇ 2024 ਵਿੱਚ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਅਤੇ ਇੰਡਸਅਰੀਟਲ ਟਰੇਨਿੰਗ ਵੱਲੋਂ ਕਰਵਾਈਆਂ ਪ੍ਰੀਖਿਆਵਾਂ ਦੌਰਾਨ ਮੈਰਿਟ ਸੂਚੀ ਵਿੱਚ ਤਿੰਨ ਸਥਾਨ ਪ੍ਰਾਪਤ ਕੀਤੇ ਹਨ। ਸੰਸਥਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਡੀ ਫਾਰਮਾ ਪਹਿਲੇ ਸਾਲ ਦੀ ਵਿਦਿਆਰਥਣ ਰਿਤਿਕਾ ਸ਼ਰਮਾ ਨੇ 1000 ਵਿੱਚੋਂ 856 ਅੰਕ ਹਾਸਲ ਕਰਕੇ ਪੀਐੱਸਬੀਟੀਈ ਅਤੇ ਆਈਟੀ ਪ੍ਰੀਖਿਆ ਦੇ ਨਤੀਜੇ ਦੀ ਮੈਰਿਟ ਸੂਚੀ ਵਿੱਚ ਅੱਠਵਾਂ ਅਤੇ ਸਿਮਰਨ ਨੇ 847 ਅੰਕ ਪ੍ਰਾਪਤ ਕਰਕੇ 11ਵਾਂ ਸਥਾਨ ਪ੍ਰਾਪਤ ਕੀਤਾ ਹੈ ਅਤੇ ਡੀ ਫਾਰਮਾ ਦੂਜੇ ਸਾਲ ਦੀ ਵਿਦਿਆਰਥਣ ਸਨੇਹਾ ਸਿੰਘ ਨੇ 1100 ਵਿੱਚੋਂ 907 ਅੰਕ ਹਾਸਲ ਕਰਕੇ 18ਵਾਂ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਕਾਦਮਿਕ ਸੈਸ਼ਨ 2025-26 ਲਈ ਦਾਖਲਾ/ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ।
Advertisement
Advertisement