ਤਿੰਨ ਮੌਤਾਂ ਦੇ ਮਾਮਲੇ ਵਿੱਚ ਮੁਲਜ਼ਮ ਟਰੱਕ ਚਾਲਕ ਕਾਬੂ
08:07 AM Mar 29, 2025 IST
ਪੱਤਰ ਪ੍ਰੇਰਕ
ਡੱਬਵਾਲੀ, 28 ਮਾਰਚ
ਸਦਰ ਪੁਲੀਸ ਨੇ ਐਕਸਪ੍ਰੈੱਸ ਹਾਈਵੇ ’ਤੇ ਵਾਪਰੇ ਹਾਦਸੇ ’ਚ ਪੁਲੀਸ ਮੁਲਾਜ਼ਮਾਂ ਸਮੇਤ ਤਿੰਨ ਦੀ ਮੌਤ ਹੋਣ ਮਾਮਲੇ ’ਚ ਮੁਲਜ਼ਮ ਟਰੱਕ ਚਾਲਕ ਨੂੰ ਲੁਧਿਆਣਾ ਤੋਂ ਕਾਬੂ ਕਰ ਲਿਆ ਹੈ। ਮੁਲਜਮ ਦੀ ਪਛਾਣ ਅਜੈ ਸੈਣੀ ਵਾਸੀ ਟਰਾਂਸਪੋਰਟ ਨਗਰ (ਲੁਧਿਆਣਾ) ਵਜੋਂ ਹੋਈ ਹੈ। ਮੁਲਜ਼ਮ ਕੋਲੋਂ ਟਰੱਕ ਬਰਾਮਦ ਕਰ ਲਿਆ ਗਿਆ ਹੈ। ਚੌਟਾਲਾ ਚੌਕੀ ਦੇ ਮੁਖੀ ਸਬ ਇੰਸਪੈਕਟਰ ਆਨੰਦ ਕੁਮਾਰ ਨੇ ਦੱਸਿਆ ਕਿ ਚਾਲਕ ਟਰੱਕ ਨੂੰ ਲਾਪਰਵਾਹੀ ਨਾਲ ਚਲਾਉਂਦਾ ਜਾ ਰਿਹਾ ਸੀ। ਟਰੱਕ ਚਾਲਕ ਨੇ ਪੁਲੀਸ ਮੁਲਾਜ਼ਮਾਂ ਦੇ ਵਾਹਨ ਨੂੰ ਅਗਾਂਹ ਨਿਕਲਣ ਲਈ ਸਾਈਡ ਦਿੱਤੀ। ਜਦੋਂ ਉਹ ਪੁਲੀਸ ਗੱਡੀ ਨੂੰ ਟਰੱਕ ਤੋਂ ਕਰਾਸ ਕਰਨ ਲੱਗੇ ਤਾਂ ਟਰੱਕ ਚਾਲਕ ਨੇ ਟਰੱਕ ਬਿਨਾਂ ਇੰਡੀਕੇਟਰ ਦਿੱਤੇ ਉਨ੍ਹਾਂ ਦੀ ਸਾਈਡ ਦੱੱਬ ਦਿੱਤੀ ਜਿਸ ਕਰਕੇ ਉਨ੍ਹਾਂ ਦੀ ਬਲੈਰੋ ਗੱਡੀ ਦੀ ਟਰੱਕ ਦੇ ਨਾਲ ਟੱਕਰ ਹੀ ਗਈ।
Advertisement
Advertisement