ਛੇੜਖਾਨੀ ਦਾ ਕੇਸ ਦਰਜ
05:16 AM Apr 02, 2025 IST
ਪੱਤਰ ਪ੍ਰੇਰਕ
ਰਤੀਆ, 1 ਅਪਰੈਲ
ਫਤਿਆਬਾਦ ਜ਼ਿਲ੍ਹੇ ਵਿੱਚ ਸੈਲੂਨ ’ਤੇ ਕੰਮ ਕਰਨ ਵਾਲੀ ਔਰਤ ਨਾਲ ਜ਼ਬਰਦਸਤੀ ਦੋਸਤੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਨੌਜਵਾਨ ’ਤੇ ਦੋਸ਼ ਹੈ ਕਿ ਉਹ ਔਰਤ ਦਾ ਰਸਤਾ ਰੋਕ ਕੇ ਮੋਬਾਈਲ ਨੰਬਰ ਮੰਗਦਾ ਹੈ। ਨੇੜਲੇ ਪਿੰਡ ਦੀ ਔਰਤ ਨੇ ਦੱਸਿਆ ਹੈ ਕਿ ਉਹ ਰਤੀਆ ਸ਼ਹਿਰ ਵਿਚ ਮੇਕਓਵਰ ਸੈਲੂਨ ਵਿਚ ਕੰਮ ਕਰਦੀ ਹੈ। ਉਸ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਪਿੰਡ ਦਾ ਹੀ ਬਲਜਿੰਦਰ ਉਰਫ ਕਾਲਾ ਉਸ ਨੂੰ ਤੰਗ ਕਰ ਰਿਹਾ ਹੈ। ਉਹ ਜਦੋਂ ਵੀ ਸੈਲੂਨ ਜਾਣ ਲਈ ਰਸਤੇ ਵਿਚ ਆਉਂਦੀ ਜਾਂਦੀ ਹੈ ਤਾਂ ਕਾਲਾ ਉਸ ਦਾ ਪਿੱਛਾ ਕਰਦਾ ਹੈ ਅਤੇ ਉਸ ਨੂੰ ਗਲਤ ਨਜ਼ਰ ਨਾਲ ਦੇਖਦਾ ਹੈ। ਉਹ ਉਸ ਦਾ ਪਿੱਛਾ ਕਰਦੇ ਹੋਏ ਸੈਲੂਨ ਤੱਕ ਆ ਜਾਂਦਾ ਹੈ। ਮਗਰੋਂ ਮੋਬਾਈਲ ਨੰਬਰ ਦੇਣ ਤੋਂ ਮਨ੍ਹਾਂ ਕਰਨ ’ਤੇ ਮੁਲਜ਼ਮ ਨੇ ਉਸ ਦਾ ਰਸਤਾ ਰੋਕਣਾ ਸ਼ੁਰੂ ਕਰ ਦਿੱਤਾ। ਔਰਤ ਦਾ ਬਿਆਨ ਐਡਵੋਕੇਟ ਰਾਜਵੰਤ ਕੌਰ ਸਾਹਮਣੇ ਲਿਖਵਾਇਆ ਗਿਆ।
Advertisement
Advertisement