ਦਰਜਨ ਟਿਊਬਵੈੱਲਾਂ ਦੀ ਕੇਬਲ ਤਾਰ ਚੋਰੀ
05:18 AM Apr 02, 2025 IST
ਪੱਤਰ ਪ੍ਰੇਰਕ
ਰਤੀਆ, 1 ਅਪਰੈਲ
ਨੇੜਲੇ ਪਿੰਡ ਹੜੋਲੀ ਦੇ ਕਰੀਬ ਦਰਜਨ ਖੇਤਾਂ ਵਿੱਚ ਲੱਗੀ ਟਿਊਬਵੈਲਾਂ ਦੀ ਕੇਬਲ ਤਾਰ ਚੋਰੀ ਹੋ ਗਈ। ਪੁਲੀਸ ਨੇ ਪਿੰਡ ਹੜੋਲੀ ਦੇ ਮਨਜੀਤ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖੇਤ ਮਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਖੇਤ ਹੁਕਮਾਵਾਲੀ ਰੋਡ ’ਤੇ ਹੈ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਬੀਤੀ ਰਾਤ ਉਸ ਦੇ ਖੇਤ ਤੋਂ ਇਲਾਵਾ ਹੋਰ ਰਾਜਿੰਦਰ ਪ੍ਰਸਾਦ, ਮੋਹਨ ਲਾਲ, ਸਤਬੀਰ ਗੋਦਾਰਾ, ਰਾਮ ਸਿੰਘ, ਅਸ਼ੋਕ ਕੁਮਾਰ, ਵਿਨੋਦ ਕੁਮਾਰ, ਰਘਵੀਰ ਸਿੰਘ, ਮੰਗਾ ਰਾਮ, ਮਨੀ ਰਾਮ ਅਤੇ ਸੂਰਤੀਆ ਆਦਿ ਦੀ ਮੋਟਰ ਤੋਂ ਕੇਬਲ ਤਾਰ ਚੋਰੀ ਕਰ ਲਈ ਹੈ। ਇਸ ਸਬੰਧੀ ਸੂਚਨਾ ਬਿਜਲੀ ਨਿਗਮ ਦੇ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਹੈ। ਨਾਗਪੁਰ ਪੁਲੀਸ ਚੌਕੀ ਦੀ ਟੀਮ ਨੇ ਖੇਤ ਮਾਲਕ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Advertisement
Advertisement