ਯੁਵਾ ਸੰਸਦ ਦੇ ਮੈਂਬਰ ਉਪ ਰਾਸ਼ਟਰਪਤੀ ਨੂੰ ਮਿਲੇ
05:17 AM Apr 02, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 1 ਅਪਰੈਲ
ਮਾਰਕੰਡਾ ਨੈਸ਼ਨਲ ਕਾਲਜ ਕਰਵਾਏ ਸਮਾਗਮ ਦੌਰਾਨ ਯੂਥ ਸੰਸਦ ਮੈਬਰਾਂ ਨੂੰ ਕੁਰੂਕਸ਼ੇਤਰ ਦੇ ਮੈਂਬਰ ਪਾਰਲੀਮੈਂਟ ਨਵੀਨ ਜਿੰਦਲ ਨੇ ਯੁਵਾ ਸੰਸਦ ਦੀ ਕਨਵੀਨਰ ਤੇ ਰਾਜਨੀਤੀ ਵਿਭਾਗ ਦੀ ਮੁਖੀ ਡਾ. ਸ਼ਾਲਿਨੀ ਸ਼ਰਮਾ ਦੀ ਅਗਵਾਈ ਹੇਠ ਦਿੱਲੀ ਲਈ ਸੱਦਾ ਦਿੱਤਾ ਸੀ। ਉਨਾਂ ਨੇ ਦਿੱਲੀ ਦੇ ਸਟੇਡੀਅਮ ਵਿਚ ਵਿਦਿਆਰਥੀਆਂ ਲਈ ਪੋਲੋ ਮੈਚ ਦੇਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ। ਇਸ ਮੌਕੇ 50 ਯੁਵਾ ਸੰਸਦ ਮੈਂਬਰਾਂ ਦੇ ਨਾਲ ਪ੍ਰੋ. ਕਪਿਲ ਤੇ ਮਿਸ ਨਿਧੀ ਵੀ ਮੌਜੂਦ ਸਨ। ਦਿੱਲੀ ਪੁੱਜਣ ’ਤੇ ਨਵੀਨ ਜਿੰਦਲ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਪੂਰੀ ਟੀਮ ਦੀ ਮੀਟਿੰਗ ਦਾ ਪ੍ਰਬੰਧ ਕੀਤਾ। ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਉਜਵਲ ਭਵਿੱਖ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਿੰਦਲ ਫਾਊਂਡੇਸ਼ਨ ਦੀ ਚੇਅਰਪਰਸਨ ਸ਼ਾਲੂ ਜਿੰਦਲ ਵੀ ਹਾਜ਼ਰ ਸਨ। ਪ੍ਰਿੰਸੀਪਲ ਅਸ਼ੋਕ ਕੁਮਾਰ ਨੇ ਨਵੀਨ ਜਿੰਦਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
Advertisement
Advertisement