ਡੀਏਵੀ ਸਕੂਲ ਵਿੱਚ ਧਾਰਮਿਕ ਸਮਾਗਮ
05:55 AM Mar 26, 2025 IST
ਪੱਤਰ ਪ੍ਰੇਰਕ
ਨਰਾਇਣਗੜ੍ਹ, 25 ਮਾਰਚ
ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਸਭਾ ਅਤੇ ਨਵੀਂ ਦਿੱਲੀ ਡੀਏਵੀ ਕਾਲਜ ਮੈਨੇਜਮੈਂਟ ਕਮੇਟੀ ਦਿੱਲੀ ਦੀ ਪ੍ਰਧਾਨ ਪਦਮਸ੍ਰੀ ਡਾ. ਪੂਨਮ ਸੂਰੀ ਦੇ 77ਵੇਂ ਜਨਮਦਿਨ ’ਤੇ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਾਰਾਇਣਗੜ੍ਹ ਵਿਖੇ ਸ਼ਰਧਾ ਨਾਲ ਮੰਗਲ ਕਾਮਨਾ ਯੱਗ ਕਰਵਾਇਆ ਗਿਆ। ਸਕੂਲ ਪ੍ਰਿੰਸੀਪਲ ਡਾ. ਆਰਪੀ ਰਾਠੀ ਦੀ ਪ੍ਰਧਾਨਗੀ ਹੇਠ ਸਕੂਲ ਵਿੱਚ ਡਾ. ਸੂਰੀ ਦੀ ਲੰਬੀ ਉਮਰ, ਸਿਹਤਯਾਬੀ ਦੀ ਕਾਮਨਾ ਕੀਤੀ ਗਈ। ਸਾਰੇ ਸਟਾਫ਼ ਮੈਂਬਰਾਂ ਨੇ ਸ਼ਰਧਾ ਨਾਲ ਯੱਗ ਵਿੱਚ ਆਹੁਤੀਆਂ ਪਾਈਆਂ। ਪ੍ਰਿੰਸੀਪਲ ਨੇ ਕਿਹਾ ਕਿ ਆਰੀਆ ਸਮਾਜ ਸਥਾਪਨਾ ਦਿਵਸ ਤਹਿਤ 19 ਤੋਂ 30 ਮਾਰਚ ਤੱਕ ਸਕੂਲ ਵਿੱਚ ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਸਭਾ, ਹਰਿਆਣਾ ਦੀ ਅਗਵਾਈ ਹੇਠ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ। 30 ਮਾਰਚ ਨੂੰ ਸਕੂਲ ਵਿੱਚ ਆਰੀਆ ਸਮਾਜ ਦਾ 151ਵਾਂ ਸਥਾਪਨਾ ਦਿਵਸ ਮਨਾਇਆ ਜਾਵੇਗਾ।
Advertisement
Advertisement