ਗੈਰਕਾਨੂੰਨੀ ਖਣਨ ਦੇ ਦੋਸ਼ ਹੇਠ ਦੋ ਵਾਹਨ ਜ਼ਬਤ
06:37 AM Mar 26, 2025 IST
ਪੱਤਰ ਪ੍ਰੇਰਕ
ਅੰਬਾਲਾ, 25 ਮਾਰਚ
ਖਣਨ ਵਿਭਾਗ, ਅੰਬਾਲਾ ਨੇ ਨਾਜਾਇਜ਼ ਖਣਨ ਅਤੇ ਗੈਰ-ਕਾਨੂੰਨੀ ਟਰਾਂਸਪੋਰਟ ਨੂੰ ਰੋਕਣ ਲਈ ਦੋ ਡੰਪਰ ਜ਼ਬਤ ਕੀਤੇ ਹਨ। ਖਣਨ ਇੰਸਪੈਕਟਰ ਸੋਨੂ ਕੁਮਾਰ ਨੇ ਦੱਸਿਆ ਕਿ ਪਿੰਡ ਡੇਰਾ ਅਤੇ ਮਹਿਮੂਦਪੁਰ ਇਲਾਕਿਆਂ ’ਚ ਇਹ ਵਾਹਨ ਗੈਰ-ਕਾਨੂੰਨੀ ਤਰੀਕੇ ਨਾਲ ਰੇਤ ਅਤੇ ਗਰੈਵਲ ਲੈ ਕੇ ਜਾ ਰਹੇ ਸਨ। ਖਣਨ ਵਿਭਾਗ ਦੇ ਡਾਇਰੈਕਟਰ ਜਨਰਲ ਮਕਰੰਦ ਪਾਂਡੁਰੰਗ, ਡਿਪਟੀ ਕਮਿਸ਼ਨਰ ਅੰਬਾਲਾ ਅਜੈ ਸਿੰਘ ਤੋਮਰ ਨੇ ਉਨ੍ਹਾਂ ਨੂੰ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਸਨ ਜਿਸ ਦੇ ਚਲਦੇ ਵਾਹਨਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਵਿਭਾਗ ਦੀ ਟੀਮ ਨਦੀ ਦੇ ਖਣਨ ਵਾਲੇ ਇਲਾਕਿਆਂ ਦੀ ਨਿਗਰਾਨੀ ਕਰ ਰਹੀ ਹੈ।
Advertisement
Advertisement