ਸੇਵਾਮੁਕਤੀ ’ਤੇ ਵਿਦਾਇਗੀ ਪਾਰਟੀ
04:19 AM Mar 29, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 28 ਮਾਰਚ
ਇੱਥੇ ਅੱਜ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰਸ਼ਾਸ਼ਨ ਵਲੋਂ ਦੋ ਅਧਿਆਪਕਾਂ ਤੇ ਤਿੰਨ ਗੈਰ ਅਧਿਆਪਨ ਕਰਮਚਾਰੀਆਂ ਦੀ ਸੇਵਾਮੁਕਤੀ ਦੇ ਮੌਕੇ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿਕਾਸ ਵਿਚ ਅਧਿਆਪਕ ਤੇ ਕਰਮਚਾਰੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਵਾਈਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਚਦੇਵਾ ਨੇ ਸੇਵਾਮੁਕਤ ਹੋ ਰਹੇ ਅਧਿਆਪਕਾਂ ਤੇ ਕਰਮਚਾਰੀਆਂ ਨਾਲ ਰਸਮੀ ਗੱਲਬਾਤ ਵੀ ਕੀਤੀ। ਇਸ ਮੌਕੇ ਸੇਵਾਮੁਕਤ ਅਧਿਆਪਕਾਂ ਤੇ ਕਰਮਚਾਰੀਆਂ ਨੇ ਆਪਣੇ ਵਿਚਾਰ ਤੇ ਤਜਰਬੇ ਸਾਝੇਂ ਕੀਤੇ। ਸੇਵਾਮੁਕਤ ਹੋਣ ਵਾਲਿਆਂ ਵਿੱਚ ਕੈਮਿਸਟਰੀ ਵਿਭਾਗ ਦੇ ਪ੍ਰੋ ਪਵਨ ਕੁਮਾਰ ਸ਼ਰਮਾ, ਯੂਨੀਵਰਸਿਟੀ ਸੀਨੀਅਰ ਸੈਕੰਡਰੀ ਸਕੂਲ ਦੀ ਭੂਗੋਲ ਅਧਿਆਪਕਾ ਉਰਮਿਲਾ ਦੇਵੀ, ਨਿੱਜੀ ਸਕੱਤਰ ਕੇਕੇ, ਸਥਾਪਨਾ ਸ਼ਾਖਾ ਅਧਿਆਪਨ ਤੋਂ ਗਰੋਵਰ, ਮਹਿਲਾ ਹੋਸਟਲ ਦੀ ਵਾਰਡਨ ਸ਼ੀਲਾ ਦੇਵੀ, ਪ੍ਰੀਖਿਆ ਸ਼ਾਖਾ ਤੋਂ ਸੁਪਰਡੈਂਟ ਪਿੰਕੀ ਰਾਣੀ ਸ਼ਾਮਲ ਸਨ।
Advertisement
Advertisement