ਆਦਰਸ਼ ਨਗਰ ਵਿੱਚੋਂ ਲਾਸ਼ ਮਿਲੀ
ਪੱਤਰ ਪ੍ਰੇਰਕ
ਫਰੀਦਾਬਾਦ, 31 ਮਾਰਚ
ਸਥਾਨਕ ਜ਼ਿਲ੍ਹੇ ਦੇ ਆਦਰਸ਼ ਨਗਰ ਵਿੱਚ ਲਾਸ਼ ਮਿਲੀ ਹੈ। ਸੂਚਨਾ ਮਿਲਣ ’ਤੇ ਪੁਲੀਸ ਟੀਮ ਮੌਕੇ ’ਤੇ ਪਹੁੰਚੀ। ਇਸ ਦੌਰਾਨ ਪੁਲੀਸ ਅਧਿਕਾਰੀ ਲੇ ਦੱਸਿਆ ਕਿ ਮਥੁਰਾ ਦਾ ਰਹਿਣ ਵਾਲਾ ਜਤਿੰਦਰ (45) ਆਪਣੇ ਪਰਿਵਾਰ ਨਾਲ ਆਦਰਸ਼ ਨਗਰ ਵਿੱਚ ਕਿਰਾਏ ’ਤੇ ਰਹਿੰਦਾ ਸੀ। ਉਹ ਅਤੇ ਉਸ ਦੀ ਪਤਨੀ ਵੱਖੋ ਵੱਖਰੀ ਫੈਕਟਰੀ ਵਿੱਚ ਕੰਮ ਕਰਦੇ ਸਨ।
ਉਨ੍ਹਾਂ ਦੀ ਇੱਕ ਧੀ ਹੈ। ਐਤਵਾਰ ਰਾਤ ਅੱਠ ਵਜੇ ਜਤਿੰਦਰ ਆਪਣੀ ਡਿਊਟੀ ਲਈ ਗਿਆ ਸੀ। ਉਹ ਫੈਕਟਰੀ ਨਹੀਂ ਪਹੁੰਚਿਆ। ਸੋਮਵਾਰ ਸਵੇਰੇ ਉਸ ਦੀ ਲਾਸ਼ ਉੱਥੇ ਪਈ ਮਿਲੀ। ਪੁਲੀਸ ਨੇ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਬਾਦਸ਼ਾਹ ਖਾਨ ਹਸਪਤਾਲ ਭੇਜ ਦਿੱਤਾ। ਥਾਣਾ ਆਦਰਸ਼ ਨਗਰ ਦੇ ਇੰਚਾਰਜ ਹਰੀਕਿਸ਼ਨ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸਰੀਰ ’ਤੇ ਤਾਜ਼ਾ ਸੱਟ ਦੇ ਕੋਈ ਨਿਸ਼ਾਨ ਨਹੀਂ ਹਨ। ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ। ਉਸ ਦੇ ਦੋਸਤਾਂ ਅਤੇ ਪਰਿਵਾਰ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਸੀ ਅਤੇ ਮੋਬਾਈਲ ਦਾ ਰਿਕਾਰਡ ਘੋਖਿਆ ਜਾ ਰਿਹਾ ਹੈ।
ਲਾਪਤਾ ਸੁਨੀਲ ਦੀ ਲਾਸ਼ ਝਾੜੀਆਂ ਵਿੱਚੋਂ ਮਿਲੀ
ਟੋਹਾਣਾ (ਪੱਤਰ ਪ੍ਰੇਰਕ): ਪਿਛਲੇ ਤਿੰਨ ਦਿਨ ਤੋਂ ਲਾਪਤਾ ਭੱਠੂ ਨਿਵਾਸੀ ਸੁਨੀਲ ਦੀ ਤਲਾਸ਼ ਵਿੱਚ ਲੱਗੇ ਪਰਿਵਾਰ ਦੇ ਮੈਂਬਰਾਂ ਤੇ ਫਤਿਹਾਾਬਾਦ ਪੁਲੀਸ ਨੇ ਉਸ ਦੀ ਮੋਬਾਈਲ ਲੋਕੇਸ਼ਨ ’ਤੇ ਭੱਠੂੁ ਰੇਲਵੇ ਸ਼ਟੇਸਨ ਦੇ ਨਾਲ ਪੈਂਦੀਆਂ ਕੰਡੇਦਾਰ ਝਾੜੀਆਂ ਵਿੱਚੋਂ ਲਾਸ਼ ਬਰਾਮਦ ਕਰਕੇ ਪੋਸਟਮਾਰਟਮ ਲਈ ਫਤਿਹਾਬਾਦ ਭੇਜ ਦਿੱਤੀ। ਪਰਿਵਾਰ ਮੈਂਬਰਾਂ ਮੁਤਾਬਕ ਸੁਨੀਲ (27) ਦਾ ਪਿਤਾ ਅਗਰੋਹਾ ਮੇਡੀਕਲ ਕਾਲਜ ਵਿੱਚ ਬਿਮਾਰੀ ਦੇ ਚਲਦੇ ਦਾਖਲ ਸੀ। ਸੁਨੀਲ ਤੇ ਉਸ ਦੀ ਛੋਟੀ ਭੈਣ ਪਿਤਾ ਨੂੰ ਖਾਣਾ ਦੇਣ ਲਈ ਤਿੰਨ ਦਿਨ ਪਹਿਲਾਂ ਘਰੋਂ ਨਿਕਲੇ ਸਨ। ਖਾਣਾ ਦੇਣ ਤੋਂ ਬਾਦ ਛੋਟੀ ਭੈਣ ਆਪਣੇ ਪਿਤਾ ਕੋਲ ਰੁਕ ਗਈ ਤੇ ਸੁਨੀਲ ਵਾਪਸ ਚਲਾ ਗਿਆ ਸੀ ਪਰ ਘਰ ਨਹੀਂ ਪੁੱਜਾ। ਪਰਿਵਾਰ ਨੇ ਭੱਠੂ ਥਾਣੇ ਵਿੱਚ ਇਸ ਸਬੰਧੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਸੁਨੀਲ ਦਾ ਮੋਬਾਈਲ ਬੰਦ ਆ ਰਿਹਾ ਸੀ। ਪੁਲੀਸ ਮੁਤਾਬਿਕ ਪੋਸਟਮਾਰਟਮ ਦੀ ਰਿਪੋਰਟ ਆਉਣ ’ਤੇ ਹੀ ਮੌਤ ਦੇ ਕਾਰਨਾਂ ਦਾ ਪਤਾ ਲਗ ਸਕੇਗਾ।