ਮਾਤਾ ਮਨਸਾ ਦੇਵੀ ਮੰਦਰ ’ਚ 26.14 ਲੱਖ ਚੜ੍ਹਾਵਾ ਚੜ੍ਹਿਆ
04:45 AM Apr 04, 2025 IST
ਪੰਚਕੂਲਾ (ਪੀਪੀ ਵਰਮਾ): ਚੇਤ ਦੇ ਨਰਾਤਿਆਂ ਦੇ ਮੇਲੇ ਦੌਰਾਨ ਇਥੇ ਮਾਤਾ ਮਨਸਾ ਦੇਵੀ ਅਤੇ ਕਾਲੀ ਮਾਤਾ ਮੰਦਰ ਕਾਲਕਾ ਵਿੱਚ ਲਗਪਗ 26.14 ਲੱਖ ਰੁਪਏ ਦਾ ਚੜ੍ਹਾਵਾ ਚੜ੍ਹਿਆ। 48 ਹਜ਼ਾਰ ਸ਼ਰਧਾਲੂਆਂ ਨੇ ਮਾਤਾ ਮਨਸਾ ਦੇਵੀ ਮੰਦਰ ਦੇ ਦਰਸ਼ਨ ਕੀਤੇ। ਇਸ ਦੌਰਾਨ ਮਾਤਾ ਮਨਸਾ ਦੇਵੀ ਮੰਦਰ ਵਿੱਚ ਲਗਪਗ 22.11 ਲੱਖ ਰੁਪਏ, ਕਾਲੀ ਮਾਤਾ ਮੰਦਰ ਕਾਲਕਾ ਵਿੱਚ 3.88 ਲੱਖ ਅਤੇ ਚੰਡੀ ਮਾਤਾ ਮੰਦਰ ਵਿੱਚ 13 ਹਜ਼ਾਰ 480 ਰੁਪਏ ਭੇਟ ਕੀਤੇ ਗਏ। ਇਸ ਤੋਂ ਇਲਾਵਾ ਮੰਦਰ ’ਚ 61 ਚਾਂਦੀ ਦੇ ਸਿੱਕੇ ਦਾਨ ਕੀਤੇ ਗਏ ਅਤੇ ਕਾਲੀ ਮਾਤਾ ਮੰਦਰ ਕਾਲਕਾ ਵਿੱਚ 86 ਚਾਂਦੀ ਦੇ ਨੱਗ ਭੇਟ ਕੀਤੇ ਗਏ। ਇਸ ਤੋਂ ਇਲਾਵਾ ਮਾਤਾ ਮਨਸਾ ਦੇਵੀ ਵਿੱਚ 125 ਕੈਨੇਡੀਅਨ ਡਾਲਰ, 30 ਪੌਂਡ ਅਤੇ 50 ਯੂਰਪੀਅਨ ਯੂਰੋ ਭੇਟ ਕੀਤੇ ਗਏ।
Advertisement
Advertisement