ਮਾਤਾ ਮਨਸਾ ਦੇਵੀ ਮੇਲਾ ਸਮਾਪਤ
05:38 AM Apr 07, 2025 IST
ਪੱਤਰ ਪ੍ਰੇਰਕ
ਪੰਚਕੂਲਾ, 6 ਅਪਰੈਲ
ਇੱਥੇ ਮਾਤਾ ਮਨਸਾ ਦੇਵੀ ਮੇਲਾ ਅੱਜ ਸਮਾਪਤ ਹੋ ਗਿਆ। ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਅੱਜ ਮਾਤਾ ਮਨਸਾ ਦੇਵੀ ਮੰਦਰ ਵਿੱਚ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਕੰਨਿਆ ਪੂਜਾ ਕੀਤੀ ਅਤੇ ਹਵਨ ਯੱਗ ਵਿੱਚ ਵੀ ਹਿੱਸਾ ਲਿਆ। ਇਸ ਮੌਕੇ ਰਾਜਪਾਲ ਦੀ ਪਤਨੀ ਬਸੰਤਾ ਬੰਡਾਰੂ ਦੱਤਾਤ੍ਰੇਅ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਸ਼ਾਮਲ ਸਨ।
ਉਨ੍ਹਾਂ 21 ਕੰਨਿਆਵਾਂ ਨੂੰ ਭੋਜਨ ਛਕਾਇਆ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ। ਮਾਤਾ ਮਨਸਾ ਦੇਵੀ ਮੇਲਾ ਅੱਜ ਸਮਾਪਤ ਹੋ ਗਿਆ। ਅੱਜ ਮੇਲੇ ਦੇ ਸਮਾਪਤੀ ਸਮਾਰੋਹ ਉੱਤੇ 35 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਮੱਥਾ ਟੇਕਿਆ। ਪੁਲੀਸ ਅਧਿਕਾਰੀਆਂ ਨੇ ਮੇਲੇ ਸਬੰਧੀ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਪੁਲੀਸ ਟੀਮਾਂ ਨੂੰ ਅੱਜ ਵਾਪਸ ਭੇਜ ਦਿੱਤਾ ਹੈ।
Advertisement
Advertisement