ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ
ਪੱਤਰ ਪ੍ਰੇਰਕ
ਫਰੀਦਾਬਾਦ, 31 ਮਾਰਚ
ਇੱਥੇ ਬਸੰਤੀ ਦੇਵੀ ਟਰੱਸਟ ਅਤੇ ਮਨਸ਼ਾ ਗਰੁੱਪ ਦੇ ਚੇਅਰਮੈਨ ਨਰੇਸ਼ ਮਲਿਕ ਨੇ ਬਸੰਤੀ ਦੇਵੀ ਟਰੱਸਟ ਅਤੇ ਰੋਟਰੀ ਕਲੱਬ ਆਫ ਫਰੀਦਾਬਾਦ ਸੇਫਾਇਰ ਦੀ ਸਾਂਝੀ ਸਰਪ੍ਰਸਤੀ ਹੇਠ ਸੈਕਟਰ-3 ਸਥਿਤ ਜਾਟ ਭਾਈਚਾਰੇ ਵਿੱਚ ਚਲਾਏ ਜਾ ਰਹੇ ਸਿਲਾਈ ਸੈਂਟਰ ਵਿੱਚ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ ਨਕਦ ਇਨਾਮ ਵੰਡੇ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਔਰਤਾਂ ਦੇਸ਼ ਅਤੇ ਪਰਿਵਾਰ ਦੀ ਆਰਥਿਕ ਵਿਵਸਥਾ ਨੂੰ ਸੁਧਾਰਨ ਲਈ ਰੁਜ਼ਗਾਰ ਦੇ ਨਾਲ-ਨਾਲ ਪਰਿਵਾਰ ਦੇ ਖੇਤਰ ਵਿੱਚ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ। ਇਸ ਲਈ ਔਰਤਾਂ ਨੂੰ ਹੁਣ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਅੱਜ 16 ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਅਤੇ ਇਹ ਸਿਲਸਿਲਾ ਭਵਿੱਖ ਵਿੱਚ ਵੀ ਜਾਰੀ ਰਹੇਗਾ। ਜਾਟ ਭਾਈਚਾਰੇ ਦੇ ਜਨਰਲ ਸਕੱਤਰ ਐੱਚਐੱਸ ਮਲਿਕ ਨੇ ਜਾਟ ਸਮਾਜ ਨੂੰ ਦੋਵਾਂ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਇਸ ਚੈਰੀਟੇਬਲ ਪ੍ਰਾਜੈਕਟ ਦਾ ਹਿੱਸਾ ਬਣਾਉਣ ਲਈ ਧੰਨਵਾਦ ਕੀਤਾ। ਰੋਟਰੀ ਸੈਫਾਇਰ ਦੇ ਪ੍ਰਧਾਨ ਧੀਰੇਂਦਰ ਸ੍ਰੀਵਾਸਤਵ ਨੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਸਾਰੀਆਂ ਔਰਤਾਂ ਦੀ ਹੌਸਲਾ ਅਫਜ਼ਾਈ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਸਾਰੇ ਰੋਟਰੀ ਮੈਂਬਰਾਂ ਰਜਨੀਸ਼ ਮਲਿਕ, ਅੰਜੂ ਸ਼੍ਰੀਵਾਸਤਵ, ਈਸ਼ਾ ਗੁਪਤਾ, ਦਲੀਪ, ਮੀਨੂੰ ਵਰਮਾ, ਅਸੀਮ ਲੂਥਰਾ, ਅਨੰਤ ਕੌਸ਼ਿਕ ਅਤੇ ਮਨਸ਼ਾ ਗਰੁੱਪ ਦੇ ਡਾਇਰੈਕਟਰ ਹਿਮਾਂਸ਼ੂ ਮਲਿਕ ਵੱਲੋਂ ਨਰੇਸ਼ ਮਲਿਕ ਦੇ ਪਿਤਾ ਕਰਨ ਸਿੰਘ ਮਲਿਕ ਨੂੰ ਸ਼ਾਲ ਭੇਟ ਕਰਕੇ ਕੀਤੀ ਗਈ। ਇਸ ਮੌਕੇ ਪੰਕਜ ਨਿਗਮ, ਸੀਮਾ, ਜੈ ਪ੍ਰਕਾਸ਼ ਗਰਗ, ਰੀਤੂ ਗਰਗ, ਵਿਸ਼ਾਲ ਜੈਨ, ਪੰਕਜ ਭਾਟੀਆ, ਅਜੇ, ਸੁਰੇਸ਼ ਕੌਸ਼ਿਕ, ਰਾਕੇਸ਼ ਮਲਿਕ, ਆਰਐੱਸ ਦਹੀਆ ਦੀ ਹਾਜ਼ਰੀ ਅਹਿਮ ਰਹੀ।