ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੇਵਾਮੁਕਤੀ ਤੋਂ ਚਾਰ ਦਿਨ ਪਹਿਲਾਂ ਡੀਈਓ ਤੇ ਕਲਰਕ ਮੁਅੱਤਲ

04:16 AM Mar 29, 2025 IST
featuredImage featuredImage

ਪੱਤਰ ਪ੍ਰੇਰਕ
ਟੋਹਾਣਾ, 28 ਮਾਰਚ
ਜ਼ਿਲ੍ਹਾ ਸਿੱਖਿਆ ਅਧਿਕਾਰੀ ਹਿਸਾਰ ਪ੍ਰਦੀਪ ਨਰਵਾਲ ਤੇ ਉਨ੍ਹਾਂ ਦਾ ਕਲਰਕ ਰਾਜੇਸ਼ ਕੁਮਾਰ ਜੋ 31 ਮਾਰਚ ਨੂੰ ਸੇਵਾਮੁਕਤ ਹੋ ਰਹੇ ਹਨ ਨੂੰ ਅੱਜ ਹਰਿਆਣਾ ਸਿੱਖਿਆ ਵਿਭਾਗ ਦੇ ਡਾਇਰੈਕਟਰ ਵੱਲੋਂ ਮੁੱਅਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ’ਤੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲੱਗੇ ਹਨ। ਐਂਟੀ ਕੁਰੱਪਸ਼ਨ ਵਿਭਾਗ ਮਾਮਲੇ ਦੀ ਪੜਤਾਲ ਕਰੇਗਾ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹਿਸਾਰ ਰਹਿਣ। ਖਾਲੀ ਹੋਏ ਅਹੁਦੇ ’ਤੇ ਸਿਰਸਾ ਜਿਲ੍ਹੇ ਦੇ ਸਿੱਖਿਆ ਅਧਿਕਾਰੀ ਵੇਦ ਪ੍ਰਕਾਸ਼ ਨੂੰ ਹਿਸਾਰ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। ਮਿਲੀ ਜਾਨਕਾਰੀ ਅਨੁਸਾਰ ਤਿੰਨ ਦਿਨ ਪਹਿਲਾਂ ਹਰਿਆਣਾ ਦੇ ਪ੍ਰਾਈਵੇਟ ਸਕੂਲ ਸੰਚਾਲਕ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲੇ ਸਨ। ਇਸ ਦੌਰਾਨ ਉਨ੍ਹਾਂ ਹਿਸਾਰ ਦੇ ਸਿੱਖਿਆ ਅਫ਼ਸਰ ਦੀ ਇਕ ਆਡੀਓ ਸੌਂਪੀ ਜਿਸ ਵਿੱਚ ਸਕੂਲਾਂ ਨੂੰ ਮਾਨਤਾ ਦੇਣ ਲਈ ਉਹ 12 ਲੱਖ ਰੁਪਏ ਦੀ ਮੰਗ ਕਰ ਰਹੇ ਸੀ। ਉਧਰ, ਪ੍ਰਦੀਪ ਨਰਵਾਲ ਦੀ ਰਿਟਾਇਰਮੈਂਟ ਪਾਰਟੀ ਹਿਸਾਰ ਵਿੱਚ 28 ਮਾਰਚ ਨੂੰ ਰੱਖੀ ਗਈ ਸੀ। ਕਲਰਕ ਰਾਜੇਸ਼ ’ਤੇ ਦੋਸ਼ ਹਨ ਕਿ ਉਹ ਪੈਸੇ ਦੇ ਲੈਣ-ਦੇਣ ਦੌਰਾਨ ਸ਼ਾਮਲ ਸੀ। ਪਿੰਡਾਂ ਵਿੱਚ ਚੱਲ ਰਹੇ ਸਕੂਲਾਂ ਦੇ ਸੰਚਾਲਕਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਸ ਨੇ ਮਾਨਤਾ ਸਬੰਧੀ ਸਰਕਾਰੀ ਫੀਸ ਤਾਂ ਵਸੂਲ ਲਈ ਪਰ ਖ਼ਜਾਨੇ ਵਿੱਚ ਪੈਸੇ ਜਮ੍ਹਾਂ ਨਾ ਹੋਣ ਕਾਰਨ ਉਨ੍ਹਾਂ ਦੇ ਸਕੂਲ ਨੂੰ ਮਾਨਤਾ ਨਹੀਂਂ ਮਿਲ ਸਕੀ। ਸਕੂਲ ਸੰਚਾਲਕਾਂ ਨੇ ਸਬੂੁਤਾਂ ਸਣੇ ਮੁੱਖ ਮੰਤਰੀ ਨੂੰ ਸ਼ਿਕਾਇਤ ਦਿੱਤੀ ਸੀ। ਮੁੱਖ ਮੰਤਰੀ ਨੇ ਇਸ ਨੂੰ ਸਬੰਧੀ ਸਿੱਖਿਆ ਵਿਭਾਗ ਹਰਿਆਣਾ ਨੂੰ ਇਨ੍ਹਾਂ ਦੋਵਾਂ ਨੂੰ ਤੁਰੰਤ ਮੁਅੱਤਲ ਕਰਕੇ ਜਾਂਚ ਕਰਾਉਣ ਦੇ ਆਦੇਸ਼ ਦਿੱਤੇ ਸਨ।

Advertisement

Advertisement