ਪਿੰਡ ਨਖਰੋਜਪੁਰ ਤੇ ਮਹੂਆਖੇੜੀ ਵਿੱਚ ਸਿਹਤ ਜਾਂਚ ਕੈਂਪ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 25 ਮਾਰਚ
ਨਵੀਨ ਜਿੰਦਲ ਫਾਊਂਡੇਸ਼ਨ ਕੁਰੂਕਸ਼ੇਤਰ ਸੰਸਦੀ ਹਲਕੇ ਵਿੱਚ ਸਿਹਤ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ। ਮੈਂਬਰ ਪਾਰਲੀਮੈਂਟ ਨਵੀਨ ਜਿੰਦਲ ਸਿਹਤ ਕੁਰੂਕਸ਼ੇਤਰ ਮੁਹਿੰਮ ਦੇ ਤਹਿਤ ਹਲਕੇ ਦੇ ਹਰ ਪਿੰਡ ਵਿਚ ਮੋਬਾਈਲ ਯੂਨਿਟ ਰਾਹੀਂ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੀ ਹੈ।
ਇਸ ਮੋਬਾਈਲ ਮੈਡੀਕਲ ਯੂਨਿਟ ਦੇ ਤਹਿਤ ਖੂਨ ਤੇ ਪਿਸ਼ਾਬ ਦੀ ਜਾਂਚ ਦੀਆਂ ਸਹੂਲਤਾਂ ਮੌਕੇ ’ਤੇ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਡਾ. ਪੂਰਨ ਮੱਲ ਨੇ ਦੱਸਿਆ ਕਿ ਸੰਸਦ ਮੈਂਬਰ ਨਵੀਨ ਜਿੰਦਲ ਦੀ ਸਿਹਤਮੰਦ ਕੁਰੂਕਸ਼ੇਤਰ ਮੁਹਿੰਮ ਤਹਿਤ ਹਲਕੇ ਦੇ ਪਿੰਡ ਨਖਰੋਜ ਪੁਰ ਤੇ ਮਹੂਆ ਖੇੜੀ ਵਿਚ 123 ਲੋਕਾਂ ਨੇ ਸਿਹਤ ਸੇਵਾਵਾਂ ਦਾ ਲਾਭ ਉਠਾਇਆ। ਇਸ ਦੇ ਨਾਲ ਹੀ ਦੋਵਾਂ ਪਿੰਡਾਂ ਦੇ 18 ਵਿਅਕਤੀਆਂ ਦੇ ਟੈਸਟ ਵੀ ਕੀਤੇ ਗਏ ਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਨਵੀਨ ਜਿੰਦਲ ਸਿਹਤਮੰਦ ਕੁਰੂਕਸ਼ੇਤਰ ਮੁਹਿੰਮ ਦੇ ਤਹਿਤ ਸੰਸਦੀ ਹਲਕੇ ਦੇ ਹਰ ਵਿਅਕਤੀ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਮੋਬਾਈਲ ਯੂਨਿਟ ਦੇ ਡਾਕਟਰ ਪਿੰਡ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਬਾਰੇ ਵੀ ਜਾਗਰੂਕ ਕਰ ਰਹੇ ਹਨ ਤਾਂ ਜੋ ਲੋਕ ਸਿਹਤਮੰਦ ਜੀਵਨ ਸ਼ੈੈਲੀ ਅਪਣਾ ਕੇ ਸਿਹਤਮੰਦ ਰਹਿਣ। ਇਸ ਮੌਕੇ ਜਗਤਾਰ ਸਿੰਘ, ਸੰਦੀਪ ਸਿੰਘ, ਜਸਬੀਰ ਸਿੰਘ, ਰਾਮ ਨਾਥ ਸੈਣੀ, ਜਵਾਲਾ ਸਿੰਘ, ਮੇਜਰ ਸਿੰਘ, ਰੋਹਿਤ ਸਰਪੰਚ, ਨਿਕਸ਼ਨ, ਰਿੰਕੂ ਲਾਲ, ਕਰਮ ਸਿੰਘ, ਧਰਮ ਪਾਲ, ਨਾਇਬ ਸਿੰਘ ਮੌਜੂਦ ਸਨ।