ਸਰੀਰ ਨੂੰ ਤੰਦਰੁਸਤ ਰੱਖਣ ਲਈ ਵਿਚਾਰ ਚਰਚਾ
03:16 AM Apr 22, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 21 ਅਪਰੈਲ
ਬ੍ਰਹਮਾ ਕੁਮਾਰੀਜ਼ ਕੌਮਾਂਤਰੀ ਮੋਟੀਵੇਸ਼ਨਲ ਸਪੀਕਰ ਤੇ ਟਰੇਨਰ ਰਾਜ ਯੋਗੀ ਡਾ. ਈਵੀ ਸਵਾਮੀਨਾਥਨ ਨੇ ਕਿਹਾ ਹੈ ਕਿ ਜਿਸ ਤਰਾਂ ਅਸੀਂ ਕੰਪਿਊਟਰ ਵਿਚੋਂ ਬੇਲੋੜੀਆਂ ਫਾਈਲਾਂ, ਡਾਟਾ ਮਿਟਾ ਕੇ ਉਸ ਦੀ ਗਤੀ ,ਮੈਮਰੀ ਵਧਾ ਸਕਦੇ ਹਾਂ ਉਸੇ ਤਰ੍ਹਾਂ ਮਨ ਵਿਚੋਂ ਬੇਲੋੜੀਆਂ ਚੀਜ਼ਾਂ ਨੂੰ ਮਿਟਾ ਕੇ ਆਪਣੇ ਮਨ ਨੂੰ ਸ਼ਾਂਤ ਤੇ ਤਾਜ਼ਾ ਰੱਖ ਸਕਦੇ ਹਾਂ। ਇਹ ਤਾਂ ਹੀ ਸੰਭਵ ਹੈ ਜਦੋਂ ਅਸੀਂ ਆਪਣੀ ਰੋਜਾਨਾ ਦੀ ਜ਼ਿੰਦਗੀ ਵਿਚ ਰਾਜ ਯੋਗ ਨੂੰ ਅਪਨਾਉਂਦੇ ਹਾਂ। ਉਹ ਬ੍ਰਹਮਾ ਕੁਮਾਰੀਜ਼ ਪ੍ਰਭੂ ਅਨੂਭੂਤੀ ਭਵਨ ਸ਼ਾਹਬਾਦ ਵਿਚ ਕਰਵਾਏ ਜਾ ਰਹੇ 8 ਰੋਜ਼ਾ ‘ਵਾਹ ਜ਼ਿੰਦਗੀ ਵਾਹ’ ਪ੍ਰੋਗਰਾਮ ਦੇ ਦੂਜੇ ਦਿਨ ਚੰਗੀ ਸਿਹਤ ਰੱਖਣਾ ਪੂਰੀ ਤਰ੍ਹਾਂ ਤੁਹਾਡੇ ਕਾਬੂ ਵਿਚ ਹੈ ਵਿਸ਼ੇ ’ਤੇ ਆਪਣੇ ਸੁਝਾਅ ਦੇ ਰਹੇ ਸਨ। ਪ੍ਰੋਗਰਾਮ ਦਾ ਉਦਘਾਟਨ ਵਿਧਾਇਕ ਰਾਮ ਕਰਨ ਕਾਲਾ ਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਨਿਆਂ ਪਰਿਸ਼ਦ ਦੇ ਰਾਸ਼ਟਰੀ ਪ੍ਰਧਾਨ ਜਸਬੀਰ ਸਿੰਘ ਦੁੱਗਲ ,ਸੇਵਾ ਮੁਕਤ ਬਲਾਕ ਸਿਖਿਆ ਅਧਿਕਾਰੀ ਡਾ. ਸ਼ਿਆਮ ਸੰਦਰ ਆਹੂਜਾ ਆਦਿ ਨੇ ਕੀਤਾ।
Advertisement
Advertisement