ਦਰੱਖਤ ਨਾਲ ਲਟਕਦੀ ਲੜਕੀ ਦੀ ਲਾਸ਼ ਮਿਲੀ
03:39 AM May 04, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਮਈ
ਅੱਜ ਸਵੇਰੇ ਪ੍ਰਸ਼ਾਂਤ ਵਿਹਾਰ ਥਾਣਾ ਖੇਤਰ ਦੇ ਜਾਪਾਨੀ ਪਾਰਕ ਵਿੱਚ ਨਾਬਾਲਗ ਲੜਕੀ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਲੜਕੀ ਦੀ ਪਛਾਣ ਨਹੀਂ ਹੋ ਸਕੀ ਹੈ। ਸ਼ੁਰੂਆਤੀ ਜਾਂਚ ਵਿੱਚ ਪੁਲੀਸ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸ ਰਹੀ ਹੈ। ਰੋਹਿਣੀ ਜ਼ਿਲ੍ਹਾ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਲਗਪਗ 6.45 ਵਜੇ ਪ੍ਰਸ਼ਾਂਤ ਵਿਹਾਰ ਪੁਲੀਸ ਸਟੇਸ਼ਨ ਨੂੰ ਜਾਪਾਨੀ ਪਾਰਕ ਵਿੱਚ ਲੜਕੀ ਦੀ ਲਾਸ਼ ਦਰੱਖਤ ਨਾਲ ਲਟਕਦੀ ਹੋਣ ਦੀ ਸੂਚਨਾ ਮਿਲੀ। ਸਥਾਨਕ ਪੁਲੀਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਦੇਖਿਆ ਕਿ 14-16 ਸਾਲ ਦੀ ਲੜਕੀ ਦੁਪੱਟੇ ਨਾਲ ਦਰੱਖਤ ਨਾਲ ਲਟਕ ਰਹੀ ਸੀ। ਦਰੱਖਤ ਦੀਆਂ ਜੜ੍ਹਾਂ ਕੋਲ ਉਸ ਦੀਆਂ ਚੱਪਲਾਂ ਵੀ ਮਿਲੀਆਂ। ਪਹਿਲੀ ਨਜ਼ਰੇ ਮਾਮਲਾ ਖੁਦਕੁਸ਼ੀ ਵਰਗਾ ਜਾਪਦਾ ਹੈ। ਕ੍ਰਾਈਮ ਟੀਮ ਅਤੇ ਐੱਫਐੱਸਐੱਲ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਵਿੱਚ ਰੱਖਿਆ ਗਿਆ ਹੈ। ਮ੍ਰਿਤਕਾ ਦੀ ਪਛਾਣ ਕੀਤੀ ਜਾ ਰਹੀ ਹੈ।
Advertisement
Advertisement