ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੇਖਾ ਗੁਪਤਾ ਵੱਲੋਂ ਹਵਾ ਪ੍ਰਦੂਸ਼ਣ ਘਟਾਉਣ ਲਈ ਯੋਜਨਾ ਦੀ ਸ਼ੁਰੂਆਤ

04:01 AM Jun 04, 2025 IST
featuredImage featuredImage
ਦਿੱਲੀ ਮਿਨੀ ਸਕੱਤਰੇਤ ਵਿੱਚ ਹਵਾ ਪ੍ਰਦੂਸ਼ਣ ਘੱਟ ਕਰਨ ਸਬੰਧੀ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਰੇਖਾ ਗੁਪਤਾ, ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ, ਆਸ਼ੀਸ਼ ਸੂਦ ਅਤੇ ਕਪਿਲ ਮਿਸ਼ਰਾ। -ਫੋਟੋ: ਮੁਕੇਸ਼ ਅਗਰਵਾਲ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਜੂਨ
ਮੁੱਖ ਮੰਤਰੀ ਰੇਖਾ ਗੁਪਤਾ ਨੇ ਹਵਾ ਪ੍ਰਦੂਸ਼ਣ ਘਟਾਉਣ ਲਈ ਯੋਜਨਾ 2025 ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਸਾਫ਼ ਦਿੱਲੀ ਉਨ੍ਹਾਂ ਦੀ ਸਰਕਾਰ ਦਾ ਸੁਪਨਾ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ‘ਸ਼ੁੱਧ ਹਵਾ ਸਭ ਕਾ ਅਧਿਕਾਰ-ਪ੍ਰਦੂਸ਼ਣ ਪਰ ਜ਼ੋਰਦਾਰ ਪ੍ਰਹਾਰ’ ਨਾਂ ਹੇਠ ਇਸ ਯੋਜਨਾ ਤਹਿਤ, ਦਿੱਲੀ ਸਰਕਾਰ ਇਸ ਸਾਲ 70 ਲੱਖ ਪੌਦੇ ਲਗਾਉਣ ਦੇ ਟੀਚੇ ਨਾਲ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੇ ਤਹਿਤ ਪੌਦੇ ਲਗਾਉਣਾ ਸ਼ੁਰੂ ਕਰੇਗੀ। ਮੁੱਖ ਮੰਤਰੀ ਨੇ ਅੱਜ ਹਵਾ ਪ੍ਰਦੂਸ਼ਣ ਨਿਵਾਰਣ ਯੋਜਨਾ 2025 ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਮੈਟਰੋ ਸਟੇਸ਼ਨਾਂ ’ਤੇ 2,300 ਇਲੈਕਟ੍ਰਿਕ ਆਟੋ ਤਾਇਨਾਤ ਕਰਨਾ, 13 ਪ੍ਰਦੂਸ਼ਣ ਹੌਟਸਪੌਟਾਂ ’ਤੇ ਮਿਸਟ ਸਪ੍ਰੇਅਰ ਲਗਾਉਣਾ ਅਤੇ ਹਰ ਛੇ ਮਹੀਨਿਆਂ ਬਾਅਦ ਪੀਯੂਸੀਸੀ ਕੇਂਦਰਾਂ ਦਾ ਆਡਿਟ ਕਰਨਾ ਯੋਜਨਾ ਦੀਆਂ ਕੁਝ ਵਿਸ਼ੇਸ਼ਤਾਵਾਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਾਫ਼ ਅਤੇ ਸਿਹਤਮੰਦ ਦਿੱਲੀ ਸਰਕਾਰ ਦਾ ਸੁਪਨਾ ਹੈ। ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਸਿੱਧੇ ਤੌਰ ’ਤੇ ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ।
ਉਨ੍ਹਾਂ ਕਿਹਾ ਕਿ ਯੋਜਨਾ ਤਹਿਤ ਸਰਕਾਰ ਇਸ ਸਾਲ 70 ਲੱਖ ਪੌਦੇ ਲਗਾਉਣ ਦੇ ਟੀਚੇ ਨਾਲ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੇ ਤਹਿਤ ਪੌਦੇ ਲਗਾਉਣਾ ਸ਼ੁਰੂ ਕਰੇਗੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਜੋ ਕਿ ਵਾਤਾਵਰਨ ਦੀ ਜ਼ਿੰਮੇਵਾਰੀ ਨੂੰ ਮਾਵਾਂ ਪ੍ਰਤੀ ਦਿਲੋਂ ਸ਼ਰਧਾਂਜਲੀ ਨਾਲ ਜੋੜਦੀ ਇੱਕ ਪਹਿਲ ਹੈ।
ਵੇਰਵੇ ਦਿੰਦੇ ਹੋਏ ਰੇਖਾ ਗੁਪਤਾ ਨੇ ਕਿਹਾ ਕਿ ਕਿਸੇ ਵੀ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਪ੍ਰਦੂਸ਼ਣ ਅੰਡਰ ਕੰਟਰੋਲ ਸਰਟੀਫਿਕੇਟ ਕੇਂਦਰਾਂ ਦਾ ਆਡਿਟ ਹਰ ਛੇ ਮਹੀਨਿਆਂ ਵਿੱਚ ਕੀਤਾ ਜਾਵੇਗਾ। ਟਰੈਫਿਕ ਭੀੜ ਨੂੰ ਘਟਾਉਣ ਲਈ, ਸਰਕਾਰ ਇੱਕ ਸਮਾਰਟ ਇੰਟੈਲੀਜੈਂਟ ਟਰੈਫਿਕ ਸਿਸਟਮ ਪੇਸ਼ ਕਰੇਗੀ।
ਉਨ੍ਹਾਂ ਕਿਹਾ ਕਿ 1 ਨਵੰਬਰ ਤੋਂ ਦਿੱਲੀ ਵਿੱਚ ਸਿਰਫ਼ ਬੀਐੱਸ-VI, ਸੀਐੱਨਜੀ ਅਤੇ ਇਲੈਕਟ੍ਰਿਕ ਵਾਹਨ ਹੀ ਦਾਖ਼ਲ ਹੋਣ। 500 ਵਰਗ ਮੀਟਰ ਤੋਂ ਵੱਡੀਆਂ ਉਸਾਰੀ ਵਾਲੀਆਂ ਥਾਵਾਂ ਨੂੰ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਪੋਰਟਲ ‘ਤੇ ਰਜਿਸਟਰ ਕਰਨਾ ਲਾਜ਼ਮੀ ਕੀਤਾ ਗਿਆ ਹੈ। ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਦੇ 13 ਹਵਾ ਪ੍ਰਦੂਸ਼ਣ ਵਾਲੇ ਸਥਾਨਾਂ ’ਤੇ ਮਿਸਟ ਸਪਰੇਅਰ ਲਗਾਏ ਜਾਣਗੇ ਅਤੇ 1 ਨਵੰਬਰ ਤੋਂ ਸਿਰਫ਼ ਬੀਐਸ-VI, ਈਵੀ, ਸੀਐਨਜੀ ਵਾਹਨਾਂ ਦੀ ਐਂਟਰੀ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਦਿੱਲੀ ਵਿਸ਼ਵ ਦੇ ਦੇਸ਼ਾਂ ਦੀਆਂ ਪ੍ਰਦੂਸ਼ਿਤ ਰਾਜਧਾਨੀਆਂ ਦੀ ਸੂਚੀ ਵਿੱਚ ਸਿਖ਼ਰਲੀਆਂ ਥਾਵਾਂ ਉੱਪਰ ਠੰਢ ਦੇ ਮੌਸਮ ਵਿੱਚ ਆ ਜਾਂਦੀ ਹੈ।

Advertisement

Advertisement