ਸਾਂਝ ਕਲੱਬ ਵੱਲੋਂ ਦਸਤਾਰ ਮੁਕਾਬਲੇ
05:50 AM Apr 21, 2025 IST
ਪਾਤੜਾਂ: ਸਾਂਝ ਕਲੱਬ ਵੱਲੋਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਦਸਤਾਰ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵੱਡੀ ਗਿਣਤੀ ਨੌਜਵਾਨਾਂ ਤੇ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਭਾਜਪਾ ਦੇ ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਕਲੱਬ ਪ੍ਰਧਾਨ ਕਰਨ ਵੜੈਚ, ਮੰਨਾ ਯੂਐੱਸਏ, ਗੁਰਵਿੰਦਰ ਸਿੰਘ ਕਿੰਗ, ਇਕਬਾਲ ਸਿੰਘ ਸਿੱਧੂ, ਮਨਦੀਪ ਸਿੰਘ, ਸ਼ਮਸ਼ੇਰ ਸਿੰਘ, ਜਸਕਰਨ ਸਿੰਘ, ਕਰਮਪਾਲ ਸਿੰਘ ਮਾਨ, ਗੁਰਪਿਆਰ ਸਿੰਘ, ਇੰਦਰਜੀਤ ਸਿੰਘ ਅਤੇ ਸਮੁੱਚੇ ਕਲੱਬ ਵੱਲੋਂ ਜੇਤੂਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬਗੀਚਾ ਸਿੰਘ ਦੁਤਾਲ, ਜਸਕਰਨ ਸਿੰਘ ਵਿਰਕ, ਡਾ ਰਾਜ ਕੁਮਾਰ, ਗਿਆਨ ਸਿੰਘ ਧਾਲੀਵਾਲ ਅਤੇ ਮਦਨ ਜੇਈ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement