For the best experience, open
https://m.punjabitribuneonline.com
on your mobile browser.
Advertisement

ਭਾਰਤੀ ਨੰਬਰ ਰਾਹੀਂ ਘਰ ਘਰ ਪਹੁੰਚਾਇਆ ਜਾ ਰਿਹਾ ਗੁਰਪਤਵੰਤ ਪੰਨੂ ਦਾ ਸੁਨੇਹਾ

12:21 PM May 03, 2025 IST
ਭਾਰਤੀ ਨੰਬਰ ਰਾਹੀਂ ਘਰ ਘਰ ਪਹੁੰਚਾਇਆ ਜਾ ਰਿਹਾ ਗੁਰਪਤਵੰਤ ਪੰਨੂ ਦਾ ਸੁਨੇਹਾ
ਸੰਕੇਤਕ ਤਸਵੀਰ
Advertisement
‪ਗੁਰਨਾਮ ਸਿੰਘ ਅਕੀਦਾਪ‌ਟਿਆਲਾ, 3 ਮਈ
Advertisement

ਵਿਦੇਸ਼ ਵਿਚ ਬੈਠੇ ਸਿੱਖ ਫ਼ਾਰ ਜਸਟਿਸ ਦੇ ਆਗੂ ਤੇ ਗੁਰਪਤਵੰਤ ਸਿੰਘ ਪੰਨੂ ਦਾ ਸੁਨੇਹਾ ਹੁਣ ਭਾਰਤੀ ਨੰਬਰਾਂ ਤੋਂ ਹੀ (ਭਾਰਤੀ ਆਈਐਸਡੀ ਕੋਡ) ਪੰਜਾਬ ਦੇ ਘਰ-ਘਰ ਪਹੁੰਚਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬੀ ਫ਼ੌਜੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਵਿਰੁੱਧ ਹਥਿਆਰ ਨਾ ਚੁੱਕਣ, ਸਗੋਂ ਉਹ ਪਾਕਿਸਤਾਨ ਦੇ ਪੱਖ ਵਿਚ ਹੋਣ ਅਤੇ ਭਾਰਤੀ ਸਰਕਾਰ ਦੀ ਖ਼ਿਲਾਫ਼ਤ ਕਰਨ।

Advertisement
Advertisement

ਗੁਰ ਪਤਵੰਤ ਸਿੰਘ ਪੰਨੂ ਦੀ ਅਵਾਜ਼ ਵਿਚ ਫ਼ੋਨ ਨੰਬਰ ‪+919240011819‬ ਤੋਂ ਵੱਖ ਵੱਖ ਨੰਬਰਾਂ ਤੇ ਸੰਦੇਸ਼ ਪੁੱਜ ਰਿਹਾ ਹੈ ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਪਿੰਡਾਂ ਵਿਚ ਜਿੰਨੇ ਵੀ ਫ਼ੌਜੀ ਹਨ ਉਨ੍ਹਾਂ ਨੂੰ ਸਮਝਾਇਆ ਜਾਵੇ ਕਿ ਪੰਜਾਬੀ ਫ਼ੌਜੀ ਪਾਕਿਸਤਾਨ ਖ਼ਿਲਾਫ਼ ਹਥਿਆਰ ਨਾ ਉਠਾਉਣ। ਸਗੋਂ ਉਹ ਪਾਕਿਸਤਾਨ ਦੇ ਹਿਤ ਵਿਚ ਹੀ ਭੁਗਤਣ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਪੰਨੂ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਨੇ ਕਿਸਾਨਾਂ ਵਿਰੁੱਧ ਫ਼ੈਸਲੇ ਕੀਤੇ ਜਿਸ ਕਰਕੇ ਹਜ਼ਾਰਾਂ ਕਿਸਾਨਾਂ ਦੀ ਜਾਨ ਚਲੀ ਗਈ, ਭਾਰਤੀ ਸਰਕਾਰ ਪੰਜਾਬ ਦੇ ਹਿਤ ਵਿਚ ਨਹੀਂ ਹੈ,ਜਦ ਕਿ ਪੰਜਾਬ ਦੇ ਹਿਤ ਵਿਚ ਪਾਕਿਸਤਾਨ ਹੈ।

ਇਹ ਕਿਸ ਦੀ ਅਵਾਜ਼ ਹੈ ਇਸ ਦੀ ‘ਪੰਜਾਬੀ ਟ੍ਰਿਬਿਊਨ’ ਪੁਸ਼ਟੀ ਨਹੀਂ ਕਰਦਾ, ਪਰ ਦੇਸ਼ ਪੱਖੀ ਲੋਕਾਂ ਵਿਚ ਇਸ ਬਾਰੇ ਗ਼ੁੱਸਾ ਆਇਆ ਹੈ ਕਿ ਪੰਨੂ ਵਿਦੇਸ਼ ਦੀ ਧਰਤੀ ਤੇ ਲੁਕ ਕੇ ਬੈਠ ਕੇ ਭਾਰਤ ਵਿਰੋਧੀ ਮੁਹਿੰਮ ਚਲਾ ਰਿਹਾ ਹੈ ਅਤੇ ਜੋ ਪੰਜਾਬ ਦੇ ਲੋਕਾਂ ਨੂੰ ਭੜਕਾ ਰਿਹਾ ਹੈ ਪਰ ਹਰ ਪੰਜਾਬੀ ਦੇਸ਼ ਦੇ ਹਿਤ ਵਿਚ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਹਮੇਸ਼ਾ ਹੀ ਆਪਣੇ ਦੇਸ਼ ਦੇ ਪੱਖ ਵਿਚ ਹੀ ਲੜਾਈ ਲੜਿਆ ਹੈ, ਪੰਨੂ ਦੇ ਭਾਰਤੀ ਵਿਰੋਧੀ ਮਨਸੂਬੇ ਪੂਰੇ ਨਹੀਂ ਹੋਣਗੇ। ਪਾਕਿਸਤਾਨ ਵਲੋਂ ਕਥਿਤ ਅਤਿਵਾਦ ਨੂੰ ਦਿੱਤੀ ਜਾ ਰਹੀ ਸ਼ਹਿ ਦਾ ਜਵਾਬ ਭਾਰਤ ਜਰੂਰ ਦੇਵੇਗਾ।

Advertisement
Author Image

Puneet Sharma

View all posts

Advertisement