ਪਟਿਆਲਾ ’ਚ ਝੱਖੜ ਤੇ ਗੜੇਮਾਰੀ
04:58 AM May 03, 2025 IST
Advertisement
ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਮਈ
Advertisement
ਇੱਕ ਅਤੇ ਦੋ ਮਈ ਦੀ ਰਾਤ ਨੂੰ ਪਟਿਆਲਾ ਸ਼ਹਿਰ ਅਤੇ ਜ਼ਿਲ੍ਹੇ ’ਚ ਝੱਖੜ ਅਤੇ ਮੀਂਹ ਦੌਰਾਨ ਕਈ ਥਾਈਂ ਗੜੇਮਾਰੀ ਵੀ ਹੋਈ। ਇਸ ਕਾਰਨ ਮੌਸਮ ਵਿਚ ਠੰਡਕ ਆ ਗਈ ਪਰ ਇਸ ਦੌਰਾਨ ਕਈ ਥਾਵਾਂ ’ਤੇ ਦਰਖਤ ਅਤੇ ਬਿਜਲੀ ਦੇ ਖੰਭਿਆਂ ਸਮੇਤ ਹੋਰ ਸਾਮਾਨ ਦਾ ਨੁਕਸਾਨ ਵੀ ਹੋਇਆ। ਅਜਿਹੇ ਹਾਲਾਤ ’ਚ ਕਈ ਥਾਈਂ ਰਾਤ ਭਰ ਵੀ ਬੱਤੀ ਗੁੱਲ ਰਹੀ ਤੇ ਕਈ ਥਾਵਾਂ ‘’ਤੇ ਕੁਝ ਘੰਟਿਆਂ ਲਈ ਬਿਜਲੀ ਬੰਦ ਰਹੀ। ਉਂਜ ਪਿਛਲੀ ਵਾਰ ਦੀ ਤਰ੍ਹਾਂ ਹੀ ਐਤਕੀਂ ਵੀ ਬਿਜਲੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਬਿਜਲੀ ਸਪਲਾਈ ਚਾਲੂ ਕਰਨ ਲਈ ਮਿਹਨਤ ਕੀਤੀ। ਕੁਝ ਥਾਂਵਾਂ ’ਤੇ ਤਾਂ ਅੱਜ ਦਿਨ ’ਚ ਵੀ ਬਿਜਲੀ ਦੀਆਂ ਤਾਰਾਂ ਅਤੇ ਖੰਭਿਆਂ ਆਦਿ ਦੀ ਮੁਰੰਮਤ ਦਾ ਕੰਮ ਚੱਲਦਾ ਰਿਹਾ। ਮੌਸਮ ਵਿਭਾਗ ਮੁਤਾਬਿਕ ਅਗਲੇ ਦੋ ਤਿੰਨ ਦਿਨ ਮੌਸਮ ਖਰਾਬ ਰਹੇਗਾ।
Advertisement