ਸਹਿਜਪਾਲ ਪਰਿਵਾਰ ਵੱਲੋਂ 51 ਹਜ਼ਾਰ ਰੁਪਏ ਦੇਣ ਦਾ ਐਲਾਨ
ਸਰਬਜੀਤ ਗਿੱਲ
ਫਿਲੌਰ, 9 ਅਪਰੈਲ
‘ਮੇਰੇ ਪਿੰਡ ਦਾ ਸਕੂਲ’ ਲੜੀ ਤਹਿਤ ਦੇਸ ਰਾਜ ਸਹਿਜਪਾਲ ਮਾਓ ਸਾਹਿਬ ਵੱਲੋਂ ਸ਼ੁਰੂ ਕੀਤੇ ਪ੍ਰਾਜੈਕਟ ਅਧੀਨ ਸਰਕਾਰੀ ਹਾਈ ਸਕੂਲ ਮਾਓ ਸਾਹਿਬ ਵਿੱਚ ਸਮਾਗਮ ਕਰਵਾਇਆ, ਜਿਸ ਦਾ ਉਦਘਾਟਨ ਰਾਜਿੰਦਰ ਸਹਿਜਪਲ, ਹਰੀਕਿਸ਼ਨ ਸਹਿਜਪਾਲ, ਨੀਨਾ ਸਹਿਪਲ ਅਤੇ ਸੁਨੀਤਾ ਸਹਿਜਪਾਲ ਵੱਲੋਂ ਕੀਤਾ ਗਿਆ। ਇਸ ਮੌਕੇ ਪੜ੍ਹਾਈ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਸਹਿਜਪਾਲ ਪਰਿਵਾਰ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਸਕੂਲ ਦੇ ਇੱਕ ਕਮਰੇ ਨੂੰ ਸਮਾਰਟ ਬਣਾਉਣ ਲਈ 51,000 ਰੁਪਏ ਦੇਣ ਦਾ ਐਲਾਨ ਕੀਤਾ ਅਤੇ ਕਾਮਰੇਡ ਦੇਵ ਫਿਲੌਰ ਪਰਿਵਾਰ ਵੱਲੋਂ 10,000 ਰੁਪਏ ਅਤੇ ਹਰਵਿੰਦਰ ਕੌਰ ਪਰਿਵਾਰ ਵੱਲੋਂ ਵੀ 10,000 ਰੁਪਏ ਸਕੂਲ ਵਾਸਤੇ ਭੇਟ ਕੀਤੇ ਗਏ। ਇਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਦੀ ਅਗਵਾਈ ਪ੍ਰਿੰਸੀਪਲ ਆਤਮਾ ਰਾਮ ਸਰਕਾਰੀ ਸੈਕੰਡਰੀ ਸਕੂਲ ਪਰਤਾਬਪੁਰਾ ਤੇ ਪ੍ਰਧਾਨਗੀ ਸਕੂਲ ਇੰਚਾਰਜ ਕਰਨੈਲ ਫਿਲੌਰ ਨੇ ਕੀਤੀ, ਜੀ ਆਇਆ ਸਕੂਲ ਅਧਿਆਪਕਾ ਪੁਸ਼ਪਿੰਦਰ ਕੌਰ ਨੇ ਕਿਹਾ। ਇਸ ਸਮਾਗਮ ਨੂੰ ਪੱਤਰਕਾਰ ਸਤਿੰਦਰ ਸ਼ਰਮਾ, ਡੀਏਵੀ ਕਾਲਜ ਦੇ ਪ੍ਰਿੰਸੀਪਲ ਸੁਰਿੰਦਰ ਮਿੱਡਾ, ਸਾਬਕਾ ਮੁੱਖ ਅਧਿਆਪਕ ਮੰਗਤ ਰਾਮ ਸਮਰਾ ਸਰਪੰਚ ਫਰਵਾਲਾ, ਸਕੂਲ ਕਮੇਟੀ ਦੇ ਚੇਅਰਮੈਨ ਲਖਵਿੰਦਰ ਸਿੰਘ ਮਿੰਟਾ, ਲੇਖ ਰਾਜ ਪੰਜਾਬੀ, ਕਵਿਸ਼ ਵਾਲੀਆ ਨੇ ਸੰਬੋਧਨ ਕੀਤਾ।