ਸਿਹਤ ਸੇਵਾਵਾਂ ਦੀ ਗੁਣਵੱਤਾ ਵਧਾਉਣ ਬਾਰੇ ਚਰਚਾ
ਭਗਵਾਨ ਦਾਸ ਸੰਦਲ
ਦਸੂਹਾ, 1 ਮਈ
ਗੁਰੂ ਨਾਨਕ ਮਿਸ਼ਨ ਹਸਪਤਾਲ ਦਸੂਹਾ ਦੇ ਪ੍ਰਬੰਧਕਾਂ ਦੀ ਬੈਠਕ ਚੇਅਰਮੈਨ ਗੁਰਦੀਪ ਸਿੰਘ ਵਾਹਿਦ ਦੀ ਅਗਵਾਈ ਹੇਠ ਹੋਈ। ਇਸ ਮੌਕੇ ਹਸਪਤਾਲ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਕਿਫਾਇਤੀ ਅਤੇ ਗੁਣਵੱਤਾਪੂਰਨ ਬਣਾਉਣ ਲਈ ਵਿਚਾਰ-ਚਰਚਾ ਕੀਤੀ ਗਈ। ਬੈਠਕ ਵਿੱਚ ਹਸਪਤਾਲ ਪ੍ਰਸ਼ਾਸਨ ਨੇ ਮਰੀਜ਼ਾਂ ਲਈ ਸਹਿਜ ਅਤੇ ਆਧੁਨਿਕ ਚਿਕਿਤਸਾ ਸੁਵਿਧਾਵਾਂ ਵਧਾਉਣ ਸਬੰਧੀ ਫੈਸਲੇ ਲਏ। ਇਸ ਤੋਂ ਇਲਾਵਾ ਮਰੀਜ਼ਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਫੀਡਬੈਕ ਸਿਸਟਮ ਅਤੇ ਗੁਣਵੱਤਾ ਕੰਟਰੋਲ ਲਈ ਪ੍ਰੋਟੋਕੋਲ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ।
ਹਸਪਤਾਲ ਦੇ ਵਾਈਸ ਚੇਅਰਮੈਨ ਦਲਬੀਰ ਸਿੰਘ ਨਈਅਰ ਤੇ ਖਜ਼ਾਨਚੀ ਸੁਖਵੀਰ ਸਿੰਘ ਨਈਅਰ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਟਰੱਸਟ ਦਾ ਟੀਚਾ ਹਰ ਲੋੜਵੰਦ ਲਈ ਗੁਣਵੱਤਾਪੂਰਨ ਇਲਾਜ ਯਕੀਨੀ ਬਣਾਉਣਾ ਹੈ ਜਿਸ ਲਈ ਹਸਪਤਾਲ ਦਾ ਬੁਨਿਆਦੀ ਢਾਂਚਾ ਸਮੇਂ-ਸਮੇਂ ਅਪਗ੍ਰੇਡ ਕੀਤਾ ਜਾਂਦਾ ਹੈ। ਇਸ ਤਹਿਤ ਸ਼ਾਮ 5 ਤੋਂ ਰਾਤ 9 ਵਜੇ ਤੱਕ ਐਮਰਜੈਂਸੀ ਸੇਵਾਵਾਂ ਲਈ ਡਾ. ਪ੍ਰਭਦੀਪ ਕੌਰ ਨੂੰ ਤਾਇਤਾਨ ਕੀਤਾ ਗਿਆ ਹੈ। ਇਸ ਮੌਕੇ ਜਗਦੀਸ਼ ਸਿੰਘ ਸੋਈ, ਬੀਬੀ ਬਲਬੀਰ ਕੌਰ ਫੁੱਲ, ਕਮਲਜੀਤ ਕੌਰ, ਭੁਪਿੰਦਰ ਸਿੰਘ ਸੇਠੀ, ਕੁਲਵੰਤ ਸਿੰਘ ਨਾਗਰਾ, ਸਰੂਪ ਸਿੰਘ ਵਾਲੀਆ, ਗੁਰਚਰਨ ਸਿੰਘ ਡਾਇਮੰਡ, ਸਵਰਨ ਸਿੰਘ, ਵਰਿੰਦਰ ਸਿੰਘ ਕਾਹਲੋਂ, ਦਿਲਬਾਗ ਸਿੰਘ ਤੇ ਐਡਵੋਕੇਟ ਬੀਐੱਸ ਕੰਵਲ ਮੌਜੂਦ ਸਨ।