For the best experience, open
https://m.punjabitribuneonline.com
on your mobile browser.
Advertisement

ਇਰਾਨ ਵਿਚ ਬੰਦੀ ਬਣਾਏ ਤਿੰਨ ਪੰਜਾਬੀ ਨੌਜਵਾਨ ਰਿਹਾਅ

11:30 AM Jun 04, 2025 IST
ਇਰਾਨ ਵਿਚ ਬੰਦੀ ਬਣਾਏ ਤਿੰਨ ਪੰਜਾਬੀ ਨੌਜਵਾਨ ਰਿਹਾਅ
ਫੋਟੋ: ਐਕਸ
Advertisement

ਹਰਪ੍ਰੀਤ ਕੌਰ
ਹੁਸ਼ਿਆਰਪੁਰ, 4 ਜੂਨ

Advertisement

ਇਰਾਨ ਵਿੱਚ ਬੰਦੀ ਬਣਾ ਕੇ ਰੱਖੇ ਪੰਜਾਬ ਦੇ ਤਿੰਨ ਨੌਜਵਾਨ ਇਰਾਨ ਪੁਲੀਸ ਨੇ ਛੁਡਵਾ ਲਏ ਹਨ। ਇਰਾਨ ਦੂਤਾਵਾਸ ਨੇ ਸੋਸ਼ਲ ਮੀਡੀਆ ਹੈਂਡਲ ‘ਐਕਸ’ ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਟਰੈਵਲ ਏਜੰਟ ਦੇ ਝਾਂਸੇ ’ਚ ਆ ਕੇ ਆਸਟਰੇਲੀਆ ਜਾਣ ਲਈ ਪੰਜਾਬ ਦੇ ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਸੰਗਰੂਰ ਜ਼ਿਲ੍ਹਿਆਂ ਨਾਲ ਸਬੰਧਤ ਇਹ ਨੌਜਵਾਨ 1 ਮਈ ਨੂੰ ਇਰਾਨ ਏਅਰਪੋਰਟ ’ਤੇ ਪਹੁੰਚੇ ਸਨ। ਇੱਥੇ ਡੌਂਕਰਾਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਅਤੇ ਪਰਿਵਾਰਾਂ ਤੋ ਫਿਰੌਤੀ ਦੀ ਮੰਗ ਕੀਤੀ ਸੀ।

Advertisement
Advertisement

ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਨੂੰ ਤਹਿਰਾਨ ਪੁਲੀਸ ਨੇ ਬਚਾਇਆ ਹੈ। ਛੁਡਾਏ ਗਏ ਤਿੰਨ ਭਾਰਤੀ ਨਾਗਰਿਕਾਂ ਦੀ ਪਛਾਣ ਸੰਗਰੂਰ ਦੇ ਹੁਸਨਪ੍ਰੀਤ ਸਿੰਘ, ਐੱਸਬੀਐੱਸ ਨਗਰ ਦੇ ਜਸਪਾਲ ਸਿੰਘ ਅਤੇ ਹੁਸ਼ਿਆਰਪੁਰ ਦੇ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ। ਉਹ 1 ਮਈ ਨੂੰ ਤਹਿਰਾਨ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਲਾਪਤਾ ਹੋ ਗਏ ਸਨ।

ਇੱਥੇ ਜ਼ਿਕਰਯੋਗ ਹੈ ਕਿ ਤਿੰਨਾਂ ਵਿਅਕਤੀਆਂ ਨੂੰ ਇੱਕ ਗੈਰ-ਕਾਨੂੰਨੀ ਟਰੈਵਲ ਏਜੰਟ ਨੇ ਕਥਿਤ ਤੌਰ ’ਤੇ ਧੋਖਾ ਦਿੱਤਾ ਸੀ, ਜਿਸ ਨੇ ਉਨ੍ਹਾਂ ਨੂੰ ਆਸਟਰੇਲੀਆ ਵਿੱਚ ਵਰਕ ਪਰਮਿਟ ਦੇਣ ਦਾ ਵਾਅਦਾ ਕੀਤਾ ਸੀ। ਪਰ ਉਸ ਨੇ ਉਨ੍ਹਾਂ ਨੂੰ ਡੰਕੀ ਰੂਟ ਰਾਹੀਂ ਈਰਾਨ ਭੇਜ ਦਿੱਤਾ। ਇਹ ਰਸਤਾ ਅਕਸਰ ਮਨੁੱਖੀ ਤਸਕਰਾਂ ਵੱਲੋਂ ਗੈਰ-ਕਾਨੂੰਨੀ ਪ੍ਰਵਾਸ ਲਈ ਵਰਤਿਆ ਜਾਂਦਾ ਹੈ। ਨੌਜਵਾਨਾਂ ਦੇ ਪਰਿਵਾਰਾਂ ਦਾ ਦਾਅਵਾ ਸੀ ਕਿ ਅਗਵਾਕਾਰਾਂ ਨੇ 1 ਕਰੋੜ ਰੁਪਏ ਦੀ ਫਿਰੌਤੀ ਮੰਗ ਕਰਦਿਆਂ ਤਿੰਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

Advertisement
Author Image

Puneet Sharma

View all posts

Advertisement