ਚੋਰੀ ਦੇ ਮੋਬਾਈਲ ਸਣੇ ਕਾਬੂ
05:25 AM Jun 04, 2025 IST
ਪੱਤਰ ਪ੍ਰੇਰਕ
ਕਪੂਰਥਲਾ, 3 ਜੂਨ
ਸਿਟੀ ਪੁਲੀਸ ਨੇ ਚੋਰੀ ਦੇ ਮੋਬਾਈਲਾਂ ਸਣੇ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਦੋ ਖਿਲਾਫ਼ ਕੇਸ ਦਰਜ ਕੀਤਾ ਹੈ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਮੋਬਾਈਲ ਫ਼ੋਨ ਖੋਹ ਦਾ ਕੰਮ ਕਰਦੇ ਹਨ ਤੇ ਖੋਹੇ ਹੋਏ ਮੋਬਾਈਲ ਅੱਗ ਵੇਚਦੇ ਹਨ। ਅੱਜ ਵੀ ਮੋਬਾਈਲ ਵੇਚਣ ਲਈ ਜਾ ਰਹੇ ਹਨ ਜਿਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਸੂਰਜ ਉਰਫ਼ ਭਿੰਡੀ ਵਾਸੀ ਮਹਿਤਾਬਗੜ੍ਹ ਤੇ ਅਜੇ ਕੁਮਾਰ ਉਰਫ਼ ਪੰਗਾ ਵਾਸੀ ਨਿਰੋਤਮ ਵਿਹਾਰ ਖਿਲਾਫ਼ ਕੇਸ ਦਰਜ ਕਰ ਕੇ ਸੂਰਜ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਇਨ੍ਹਾਂ ਪਾਸੋਂ 7 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ।
Advertisement
Advertisement